ਬਟਾਲਾ ਵਿੱਚ ਐਮਰਜੰਸੀ ਵਰਗਾ ਮਾਹੌਲ ਅੱਠ ਥਾਵਾਂ ਤੇ ਲੱਗੇ ਸ਼ਾਇਰਨ ਇਕਦਮ ਹੋਏ ਚਾਲੂ ਫਾਇਰ ਬ੍ਰਿਗੇਡ ਦੇ ਦਫਤਰੋਂ ਕੀਤੇ ਜਾਂਦੇ ਨੇ ਓਪਰੇਟ ਵੱਖ-ਵੱਖ ਥਾਵਾਂ ਤੇ ਲੱਗੇ ਨੇ ਸਾਇਰਨ ਸਾਇਰਨ ਵੱਜਦਿਆਂ ਹੀ ਪੂਰਾ ਸ਼ਹਿਰ ਦੇ ਵਿੱਚ ਇੱਕ ਵਾਰੀ ਦਹਿਸ਼ਤ ਦਾ ਮਾਹੌਲ ਫਰਗੇਟ ਦੇ ਅਧਿਕਾਰੀਆਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮ ਸੀ ਕਿ ਅੱਠ ਦੇ ਅੱਠ ਸ਼ਾਇਰਨ ਪੰਜ ਮਿੰਟ ਲਈ ਚਾਲੂ ਕਰ ਦਿੱਤੇ ਜਾਣ ਹੋ ਸਕਦਾ ਹੈ ਕੋਈ ਐਮਰਜੰਸੀ ਹੋਵੇ।
Back

Batala - ਬਟਾਲਾ 'ਚ ਐਮਰਜੰਸੀ ਦਾ ਸਾਥ: ਸ਼ਾਇਰਨ ਵੱਜੇ, ਸ਼ਹਿਰ 'ਚ ਦਹਿਸ਼ਤ
Batala, Punjab
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Sahibzada Ajit Singh Nagar, Punjab:
ਐਸ.ਏ.ਐਸ. ਨਗਰ ਨੋ-ਫਲਾਈ ਜੋਨ ਅਲਰਟ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਅਧੀਨ ਜਾਰੀ ਹੁਕਮ ਅਨੁਸਾਰ ਡਰੋਨ ਦੇ ਗੈਰਕਾਨੂੰਨੀ ਉਪਯੋਗ ਨੂੰ ਰੋਕਣ ਲਈ, ਜ਼ਿਲ੍ਹਾ ਐਸ.ਏ.ਐਸ. ਨਗਰ ਨੂੰ ਗੈਰ-ਅਨੁਮਤ ਡਰੋਨ ਅਤੇ UAVs ਲਈ "ਨੋ ਫਲਾਈ ਜ਼ੋਨ" ਘੋਸ਼ਿਤ ਕੀਤਾ ਗਿਆ ਹੈ। ਲੇਕਿਨ ਸਿਰਫ ਪੁਲਿਸ, ਪੈਰਾ-ਮਿਲਟਰੀ, ਏਅਰ ਫੋਰਸ, ਐਸ.ਪੀ.ਜੀ. ਅਤੇ ਸਰਕਾਰ ਵੱਲੋਂ ਅਨੁਮਤ ਅਧਿਕਾਰੀ ਨੂੰ ਇਹਨਾਂ ਆਦੇਸ਼ਾਂ ਤੋਂ ਛੋਟ ਰਹੇਗੀ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਡਰੋਨ ਦੀ ਵਰਤੋਂ ਕਰੇਗਾ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
0
Share
Report
Kot Kapura, Punjab:
ਕੋਟਕਪੂਰਾ ਦੇ ਪਿੰਡ ਖਾਰਾ ਨੇਰੇ ਟਰੱਕ ਨਾਲ ਟੱਕਰ ਦੇ ਚਲਦਿਆਂ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਪੰਜਾਬੀ ਗੀਤਕਾਰ ਗੁਰਸੇਵਕ ਸਿੰਘ ਬਰਾੜ(47) ਵੱਜੋਂ ਹੋਈ ਅਤੇ ਇਸ ਮਾਮਲੇ ਵਿੱਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਗੁਰਸੇਵਕ ਸਿੰਘ ਬਰਾੜ ਆਪਣੀ ਮੋਟਰ ਸਾਈਕਲ ਤੇ ਸਵਾਰ ਹੋ ਕੇ ਲੰਘੀ ਰਾਤ ਪਿੰਡ ਵਾਪਸ ਪਰਤ ਰਿਹਾ ਸੀ ਅਤੇ ਜਦ ਉਹ ਪਿੰਡ ਖਾਰਾ ਨੇੜੇ ਬਰਾੜ ਢਾਬੇ ਕੋਲੇ ਪੁੱਜਿਆ ਤਾਂ ਉਸਦੀ ਟਰੱਕ ਦੇ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਗੰਭੀਰ ਸੱਟ ਵੱਜਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।
0
Share
Report
Kot Kapura, Punjab:
ਕੋਟਕਪੂਰਾ ਦੀ ਮਾਰਕੀਟ ਕਮੇਟੀ ਦੇ ਅਧੀਨ ਮੁੱਖ ਮੰਡੀ ਅਤੇ ਹੋਰ ਖਰੀਦ ਕੇਂਦਰਾਂ ਵਿੱਚ ਹੁਣ ਤੱਕ ਇਕ ਲੱਖ 45 ਹਜਾਰ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਇਸ ਵਿੱਚੋਂ 1 ਲੱਖ 21 ਹਜਾਰ ਮੀਟਰਕ ਟਨ ਦੀ ਲਿਫਟਿੰਗ ਦਾ ਕੰਮ ਵੀ ਪੂਰਾ ਕਰਵਾਇਆ ਜਾ ਚੁੱਕਿਆ ਹੈ। ਪਿਛਲੇ ਸਾਲ ਕੋਟਕਪੂਰਾ ਦੀਆਂ ਮੰਡੀਆਂ ਵਿੱਚ ਕਣਕ ਦੇ ਸੀਜ਼ਨ ਦੇ ਦੌਰਾਨ ਇਕ ਲੱਖ 57 ਹਜਾਰ ਮੀਟਰਕ ਟਨ ਫਸਲ ਦੀ ਆਮਦ ਹੋਈ ਸੀ ਅਤੇ ਇਸ ਵਾਰ ਦੀ ਖਰੀਦ ਦਾ ਟੀਚਾ ਪੁਰਾ ਹੋਣ ਵਾਲਾ ਹੈ। ਸੂਬਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਕਣਕ ਦੀ ਖਰੀਦ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿਸ ਦੇ ਚਲਦਿਆਂ ਕਿਸਾਨ ਸਮੇਤ ਹੋਰ ਵਰਗਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
0
Share
Report
Jaito, Punjab:
ਜੈਤੋ,ਸ਼ਹਿਰ ਵਿਚ ਇਕ ਹੋਰ ਚੌਕਾਉਣ ਵਾਲੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਾਰ ਸਵਾਰ ਅਣਜਾਣ ਠੱਗ ਬਜ਼ੁਰਗ ਔਰਤ ਨੂੰ ਪਾਣੀ ਪੀਣ ਦੇ ਬਹਾਨੇ ਕਾਰ ਕੋਲ਼ ਨੇੜੇ ਬੁਲਾ ਕੇ ਉਸ ਦੀ ਹੱਥ ਵਿੱਚ ਪਾਈ ਹੋਈ ਕੀਮਤੀ ਸੋਨੇ ਦੀ ਚੂੜੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
0
Share
Report
Kot Kapura, Punjab:
ਕੋਟਕਪੂਰਾ ਦੇ ਪਿੰਡ ਬਹਿਬਲ ਕਲਾਂ ਨੇੜੇ ਨੈਸ਼ਨਲ ਹਾਈਵੇ ਤੇ ਕਣਕ ਦੀ ਨਾੜ ਅਤੇ ਤੂੜੀ ਨੂੰ ਭਿਆਨਕ ਅੱਗ ਲੱਗਣ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਵੱਲੋਂ ਪਨੀਰੀ ਲਾਉਣ ਵਾਸਤੇ ਆਪਣੇ ਖੇਤ ਦੇ ਕੁਝ ਹਿੱਸੇ ਵਿੱਚ ਨਾੜ ਨੂੰ ਅੱਗ ਲਾਈ ਗਈ ਸੀ ਜੋ ਕਿ ਹਵਾ ਚੱਲਣ ਕਾਰਨ ਫੈਲ ਗਈ ਅਤੇ ਵੇਖਦੇ ਹੀ ਵੇਖਦੇ ਤਕਰੀਬਨ 100 ਤੋਂ 150 ਏਕੜ ਨਾੜ ਸੜ ਕੇ ਸਵਾਹ ਹੋ ਗਿਆ। ਨਾਲ ਹੀ ਕੁਝ ਕਿਸਾਨਾਂ ਵੱਲੋਂ ਖੇਤਾਂ ਵਿੱਚ ਹੀ ਬਣਾ ਕੇ ਰੱਖੀ ਹੋਈ ਤੂੜੀ ਵੀ ਸੜ ਗਈ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜੀਆਂ ਜਿਨਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ। ਜਾਣਕਾਰੀ ਦੇ ਮੁਤਾਬਕ ਇਲਾਕੇ ਵਿੱਚ ਕਣਕ ਦੀ ਫਸਲ ਕੱਟੀ ਜਾ ਚੁੱਕੀ ਹੈ ਅਤੇ ਕਿਸਾਨਾਂ ਵੱਲੋਂ ਨਾੜ ਤੋਂ ਤੂੜੀ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
0
Share
Report
Gurdaspur, Punjab:
ਗੁਰਦਾਸਪੁਰ ਦੇ ਪਿੰਡ ਸਠਿਆਲੀ ਦੀ ਨੂੰਹ ਬਣੀ ਪਾਕਿਸਤਾਨੀ ਕੁੜੀ ਨੂੰ ਕਿਹਾ ਭਾਰਤ ਛੱਡਣ ਲਈ ਹੋਈ ਲਾਪਤਾ
ਜਾਣਕਾਰੀ ਦਿੰਦਿਆਂ ਪਾਕਿਸਤਾਨੀ ਲੜਕੀ ਮਾਰੀਆ ਨੇ ਦੱਸਿਆ ਕਿ ਓਸਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ। ਉਹਨਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ਤੇ ਕਾਫੀ ਤਨਾਅ ਵਧਿਆ ਹੋਇਆ ਹੈ
0
Share
Report
Gurdaspur, Punjab:
ਸਰਹੱਦੀ ਕਸਬਾ ਕਲਾਨੌਰ ਦੇ ਨਜ਼ਦੀਕ ਕਿਸਾਨਾ ਦੀ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗ ਜਾਣ ਕਰਕੇ ਕਿਸਾਨਾਂ ਦੀ 25 ਤੋਂ 30 ਕਿਸਾਨਾਂ ਦੀ 400 ਏਕੜ ਦੇ ਕਰੀਬ ਪਕੀ ਫ਼ਸਲ ਅਤੇ ਕਿਸਾਨਾਂ ਦੀ ਕੀਮਤੀ ਮਸ਼ੀਨਰੀ ਵੀ ਅੱਗ ਦੀ ਭੇਟ ਚੜ ਕੇ ਸਵਾਹ ਹੋ ਚੁੱਕੀ ਹੈ। ਅੱਗ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਬੀਐਸਐਫ ਜਵਾਨਾਂ ਪਿੰਡਾਂ ਦੇ ਲੋਕ ਅਤੇ ਫਾਇਰ ਬ੍ਰਿਗੇਡ ਨੇ 5 ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹੈ ਕਿਸਾਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਰੰਧਾਵਾਂ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਅਸ਼ਵਾਸਨ ਦਿੱਤਾ ਕਿ ਸਰਕਾਰ ਉਹਨਾਂ ਦੇ ਨਾਲ ਹੈ
1
Share
Report
Faridkot, Punjab:
ਫਰੀਦਕੋਟ,ਨਰੇਸ਼ ਸੇਠੀ
ਦੇਰ ਸ਼ਾਮ ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿਖੇ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜੋ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਆਸ ਪਾਸ ਦੇ ਖੇਤ ਵੀ ਚਪੇਟ ਵਿੱਚ ਆ ਗਏ ਜਿਸ ਦੇ ਚਲਦੇ ਕਰੀਬ 50 ਏਕੜ ਜਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਕੇ ਅੱਗ ਨੂੰ ਕਾਬੂ ਵਿੱਚ ਲਿਆ ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਦੂਜੇ ਪਾਸੇ ਦੱਸ ਦੀ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਗਈ ਸੀ ਪਰ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬਹੁਤ ਦੇਰੀ ਨਾਲ ਪਹੁੰਚੀਆਂ ਤਦ ਤੱਕ ਅੱਗ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ ਇਸ ਵਕਤ ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਚਾਰ ਪੰਜ ਪਿੰਡਾਂ ਦੇ ਵਿਅਕਤੀਆਂ ਵੱਲੋਂ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਮੰਗ ਕੀਤੀ ਕਿ ਜਿਨਾਂ ਕਿਸਾਨਾਂ ਦਾ ਇਸ ਅੱਗ ਦੇ ਚਲਦੇ
0
Share
Report
Faridkot, Punjab:
ਫ਼ਰੀਦਕੋਟ,ਨਰੇਸ਼ ਸੇਠੀ - ਅਕਸਰ ਹੀ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਫ਼ਰੀਦਕੋਟ ਦੀ ਅਤਿ ਸੁਰੱਖਿਆ ਵਾਲੀ ਮਾਡਰਨ ਜੇਲ੍ਹ ਇੱਕ ਵਾਰ ਮੁੜ ਚਰਚਾ 'ਚ ਆਈ ਜਦੋਂ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਅਲੱਗ ਅਲੱਗ ਬੈਰਕਾਂ 'ਚ ਬੰਦ ਛੇ ਹਵਾਲਾਤੀਆਂ ਤੋਂ ਛੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਜਿਸ ਨੂੰ ਲੈਕੇ ਜੇਲ੍ਹ ਪ੍ਰਸਾਸ਼ਨ ਦੀ ਸ਼ਿਕਾਇਤ ਤੇ ਥਾਨਾਂ ਸਿਟੀ ਫ਼ਰੀਦਕੋਟ ਵਿਖੇ ਛੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਪ੍ਰੋਡਕਸ਼ਨ ਵਰੰਟ ਤੇ ਲੈਕੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕੇ ਉਨ੍ਹਾਂ ਕੋਲ ਇਹ ਮੋਬਾਇਲ ਫ਼ੋਨ ਕਿਸ ਤਰੀਕੇ ਨਾਲ ਪੁੱਜੇ ਉੱਥੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕੇ ਜੇਕਰ ਜੇਲ਼ ਵਿਭਾਗ ਦੇ ਕਿਸੇ ਕਰਮਚਾਰੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
0
Share
Report