Back

ਹਿਮਾਚਲ ਵਿੱਚ ਹੋਈ ਭਾਰੀ ਬਰਸਾਤ ਕਾਰਨ ਸਤਲੁਜ ਦਾ ਪੱਧਰ ਵਧਿਆ
Chak, Punjab:
ਹਿਮਾਚਲ ਦੇ ਜ਼ਿਲ੍ਹਾ ਊਨਾ ਤੇ ਕਾਂਗੜਾ ਵਿਖੇ ਪਈ ਭਾਰੀ ਬਰਸਾਤ ਦੇ ਨਾਲ ਇਹਨਾਂ ਦਾ ਬਰਸਾਤੀ ਖੱਡਾਂ ਦਾ ਪਾਣੀ ਸਵਾਂ ਨਦੀ ਦੇ ਰਸਤੇ ਸਤਲੁਜ ਦਰਿਆ ਵਿੱਚ ਭਾਰੀ ਮਾਤਰਾ ਵਿੱਚ ਪਹੁੰਚਿਆ , ਖਾਸ ਤੌਰ ਤੇ ਵਾਇਆ ਬੁਰਜ ਪਿੰਡ ਸ੍ਰੀ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਜਾਂ ਵਾਲਾ ਮਾਰਗ ਸੜਕ ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਲਈ ਬੰਦ ਹੋ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਹਰ ਸਾਲ ਅਜਿਹਾ ਹੁੰਦਾ ਹੈ ਪ੍ਰੰਤੂ ਸਰਕਾਰਾਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਸਗੋਂ ਦਰਿਆ ਦੇ ਕੰਢਿਆਂ ਤੇ ਡੰਗੇ ਲਗਾਉਣ ਦਾ ਕੰਮ ਵੀ ਬਰਸਾਤਾਂ ਦੇ ਦਿਨਾਂ ਵਿੱਚ ਕੀਤਾ ਜਾਂਦਾ ਹੈ ਤੇ ਬਰਸਾਤ ਪੈਣ ਨਾਲ ਇਹ ਡੰਗੇ ਹੜ ਜਾਂਦੇ ਹਨ।
14
Report
ਜਖਮੀ ਸਾਂਬਰ ਦਾ ਇਲਾਜ ਕਰ ਸੋਸਾਇਟੀ ਨੇ ਛੱਡਿਆ ਜੰਗਲ ਵਿੱਚ
Anandpur Sahib, Punjab:
ਬਿਮਲ ਸ਼ਰਮਾ/ਨੰਗਲ ਸਰਵ ਸੇਵਾ ਸੁਸਾਇਟੀ ਵਲੋਂ ਜ਼ਖਮੀ ਜੰਗਲੀ ਸਾਂਭਰ ਦਾ 10 ਦਿਨਾਂ ਤੱਕ ਇਲਾਜ ਕਰਨ ਤੋਂ ਬਾਅਦ ਜੰਗਲ ਵਿੱਚ ਛੱਡਿਆ ਗਿਆ , ਕੁੱਤਿਆਂ ਨੇ ਹਮਲਾ ਕਰਕੇ ਕੀਤਾ ਸੀ ਜ਼ਖਮੀ
14
Report
ਪੰਚਾਇਤ ਨੇ ਪੇਸ਼ ਕੀਤੀ ਮਿਸਾਲ , ਤਿੰਨ ਏਕੜ ਜਗ੍ਹਾ ਸਕੂਲ ਨੂੰ ਕੀਤੀ ਦਾਨ
Naya Nangal, Punjab:
ਬਿਮਲ ਸ਼ਰਮਾ/ ਨੰਗਲ .... ਨੰਗਲ ਦੇ ਨਾਲ ਲੱਗਦੇ ਪਿੰਡ ਮਾਣਕਪੁਰ ਦੀ ਪੰਚਾਇਤ ਨੇ ਤਿੰਨ ਏਕੜ ਜਗ੍ਹਾ ਪਿੰਡ ਦੇ ਹਾਈ ਸਕੂਲ ਨੂੰ ਖੇਡ ਗਰਾਊਂਡ ਬਣਾਉਣ ਦੇ ਲਈ ਦਾਨ ਕੀਤੀ ਹੈ ਜਿਸ ਦੀ ਸਾਰੇ ਪਾਸੇ ਸਲਾਘਾ ਕੀਤੀ ਜਾ ਰਹੀ ਹੈ ਉਥੇ ਹੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਵੀ ਪੰਚਾਇਤ ਦਾ ਧੰਨਵਾਦ ਕੀਤਾ ਜਾ ਰਿਹਾ ਹੈ । ਪਿੰਡ ਦੇ ਸਰਪੰਚ ਗੋਪਾਲ ਸ਼ਰਮਾ ਨੇ ਦੱਸਿਆ ਕਿ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਪਿੰਡਾਂ ਦੇ ਸਕੂਲਾਂ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਖੇਡ ਗਰਾਊਂਡ ਬਣਾਉਣ ਦੇ ਲਈ ਜ਼ਮੀਨ ਦੇਣੀ ਚਾਹੀਦੀ ਹੈ ਕਿਉਂਕਿ ਹਰ ਪਿੰਡ ਵਿੱਚ ਪੰਚਾਇਤੀ ਜਮੀਨ ਜਰੂਰ ਹੁੰਦੀ ਹੈ ।
14
Report
ਇਸ ਬਾਰਿਸ਼ ਕਾਰਨ ਘਰਾਂ ਵਿੱਚ ਵੜਿਆ ਪਾਣੀ
Tarapur, Punjab:
Anchor - ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਘੰਟਾ ਬਹੁਤ ਤੇਜ਼ ਹੋਈ ਬਾਰਿਸ਼ ਦੇ ਨਾਲ ਜਿੱਥੇ ਬਾਜ਼ਾਰਾਂ ਦੇ ਵਿੱਚ ਪਾਣੀ ਭਰ ਗਿਆ ਸੜਕਾਂ ਜਲ ਥਲ ਹੋ ਗਈਆਂ ਉੱਥੇ ਹੀ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਤੇ ਇਸ ਪਾਣੀ ਨੇ ਕਾਫੀ ਨੁਕਸਾਨ ਕੀਤਾ ਸੜਕਾਂ ਕਿਸੇ ਦਰਿਆ ਦੀ ਤਰ੍ਹਾਂ ਲੱਗ ਰਹੀਆਂ ਸਨ , ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਸੜਕ ਨਾਲ ਪੂਰੀ ਤਰ੍ਹਾਂ ਭਰ ਗਈ । ਤਸਵੀਰਾਂ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਤੇ ਘਰਾਂ ਵਿੱਚ ਪਾਣੀ ਨੇ ਕਾਫੀ ਨੁਕਸਾਨ ਕੀਤਾ ਹੈ ਤੇ ਉੱਥੇ ਹੀ ਬੱਚੇ ਇਸ ਬਾਰਿਸ਼ ਦਾ ਆਨੰਦ ਮਾਣਦੇ ਵੀ ਨਜ਼ਰ ਆਏ ਬੇਸ਼ਕ ਘਰਾਂ ਦੇ ਵਿੱਚ ਪਾਣੀ ਨੇ ਨੁਕਸਾਨ ਕੀਤਾ ਹੈ ਮਗਰ ਬੱਚੇ ਇਸ ਨੁਕਸਾਨ ਵਿੱਚ ਵੀ ਖੇਡ ਕੇ ਆਨੰਦ ਮਾਣ ਰਹੇ ਹਨ ।
14
Report
Advertisement
ਬਾਰਿਸ਼ ਦਾ ਆਨੰਦ
Tarapur, Punjab:
ਬਾਰਿਸ਼ ਨੇ ਭਾਵੇਂ ਘਰਾਂ ਵਿੱਚ ਕਾਫੀ ਨੁਕਸਾਨ ਕੀਤਾ ਹੈ ਤੇ ਉੱਥੇ ਹੀ ਬੱਚੇ ਇਸ ਬਾਰਿਸ਼ ਦਾ ਆਨੰਦ ਮਾਣਦੇ ਤੇ ਖੇਡਦੇ ਵੀ ਨਜ਼ਰ ਆਏ
14
Report