Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

सुप्रीम कोर्ट ने पराली जलाने पर किसानों के हक पर टिप्पणी; तकनीक और सहयोग जरूरी

VSVARUN SHARMA
Dec 02, 2025 07:33:59
Kapurthala, Punjab
ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਮਾਮਲੇ 'ਚ ਕਿਸਾਨਾਂ ਦੇ ਹੱਕ 'ਚ ਮਹੱਤਵਪੂਰਨ ਟਿੱਪਣੀ, ਕਿਸਾਨਾਂ ਵੱਲੋਂ ਸਵਾਗਤ ਦਿੱਲੀ–ਐਨਸੀਆਰ ਦੀ ਵਧਦੀ ਹਵਾ ਪ੍ਰਦੂਸ਼ਣ ਸਮੱਸਿਆ ਦੇ ਸੰਦਰਭ ਵਿੱਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਮਾਮਲੇ 'ਤੇ ਮਹੱਤਵਪੂਰਨ ਟਿੱਪਣੀਆਂ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਰਾਜਨੀਤਿਕ ਜਾਂ ਹੰਕਾਰ ਦਾ ਰੂਪ ਨਾ ਦਿੱਤਾ ਜਾਵੇ। ਮੁੱਖ ਨਿਆਂਧੀਸ਼ ਸੂਰਿਆ ਕਾਂਤ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ。 ਸੁਪਰੀਮ ਕੋਰਟ ਦੀ ਟਿੱਪਣੀ ਦਾ ਕਿਸਾਨਾਂ ਵੱਲੋਂ ਸਵਾਗਤ ਕਿਸਾਨਾ ਨੇ ਅਦਾਲਤ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਦੇਰ ਨਾਲ ਇਹ ਗੱਲ ਚੁਣੀ ਗਈ ਹੈ, ਪਰ “ਦੇਰ ਆਏ ਦੁਰੁਸਤ ਆਏ”। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨੂੰ ਲੈ ਕੇ ਉਨ੍ਹਾਂ 'ਤੇ ਬੇਲੋੜੀਆਂ ਕਾਰਵਾਈਆਂ, ਪਰਚੇ ਅਤੇ ਰੈਡ ਐਂਟਰੀਆਂ ਕਰਕੇ ਉਨ੍ਹਾਂ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ, ਜੋ ਕਿ ਨਾਇਨਸਾਫੀ ਹੈ。 ਕਾਰپੋਰੇਟ ਘਰਾਣਿਆਂ 'ਤੇ ਵੀ ਉੱਠ ਰਹੇ ਸਵਾਲ ਕਿਸਾਨਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਵੱਡੇ ਉਦਯੋਗਿਕ ਘਰਾਣੇ ਆਪਣੀਆਂ ਫੈਕਟਰੀਆਂ ਵਿੱਚ ਪਰਾਲੀ ਦੀਆਂ ਗੱਠਾਂ ਫੂਕਦੇ ਹਨ, ਤਾਂ ਉਸ ਵੇਲੇ ਪ੍ਰਦੂਸ਼ਣ ਕਿਉਂ ਨਹੀਂ ਗਿਣਿਆ ਜਾਂਦਾ? ਕਿਸਾਨਾਂ ਦੇ ਮੁਤਾਬਕ ਪਰਾਲੀ ਸੜਨ ਦੇ ਮੁੱਦੇ ਨੂੰ ਇਕ-ਪੱਖੀ ਬਣਾਇਆ ਗਿਆ ਹੈ ਅਤੇ ਸਾਰੇ ਦੋਸ਼ ਉਨ੍ਹਾਂ ਦੇ ਸਿਰ ਮਥੇ ਮੰਡੀਏ ਗਏ ਹਨ。 ਕਿਸਾਨਾਂ ਦੀ ਮੰਗ — ਪ੍ਰਦੂਸ਼ਣ ਐਕਟ ਤੋਂ ਮੁਕਤੀ ਅਤੇ ਦਰਜ ਮਾਮਲਿਆਂ ਦੀ ਰੱਦਗੀ ਕਿਸਾਨ ਸੰਘਠਨਾਂ ਨੇ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਦੇ ਦਾਯਰੇ ਤੋਂ ਬਾਹਰ ਕੱਢਿਆ ਜਾਵੇ ਅਤੇ ਪਰਾਲੀ ਸਾੜਨ ਨਾਲ ਜੁੜੇ ਦਰਜ ਮਾਮਲੇ ਤੇ ਰੈਡ ਐਂਟਰੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਹੱਲ ਸਿਰਫ਼ ਸਹਿਯੋਗ ਅਤੇ ਤਕਨੀਕ ਨਾਲ ਹੀ ਸੰਭਵ ਹੈ, ਨਾ ਕਿ ਸਜ਼ਾਵਾਂ ਅਤੇ ਧਮਕੀਆਂ ਨਾਲ。 ਅਦਾਲਤ ਦੀ ਹਦਾਇਤ — ਹੱਲ ਤਕਨੀਕ, ਸਹਿਯੋਗ ਅਤੇ ਨੀਤੀ-ਸਮਰਥਨ ਨਾਲ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਬਣਾਉਣਾ ਹੀ ਕਾਫ਼ੀ ਨਹੀਂ। ਸਰਕਾਰ ਨੂੰ ਜ਼ਰੂਰੀ ਮਸ਼ੀਨਰੀ, ਸਹੂਲਤਾਂ ਅਤੇ ਪ੍ਰੋਤਸਾਹਨ ਮੁਹੱਈਆ ਕਰਵਾਉਣਾ ਔਰ ਵੀ ਜ਼ਰੂਰੀ ਹੈ, ਤਾਂ ਜੋ ਕਿਸਾਨ ਬਿਨਾਂ ਵਾਧੂ ਖਰਚੇ ਦੇ ਫਸਲ ਅਵਸ਼ੇਸ਼ਾਂ ਦੀ ਸੰਭਾਲ ਕਰ ਸਕਣ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Dec 02, 2025 07:33:05
Amritsar, Punjab:Breaking ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਵਿਖੇ ਆਪਣੇ ਦਫਤਰ ਦਾ ਕੀਤਾ ਗਿਆ ਉਦघਾਟਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਜਾ ਰਹੇ ਹਨ ਭੋਗ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਆਪਣਾ ਦਫਤਰ ਖੋਲ ਦਿੱਤਾ ਹੈ ਕਿਉਂਕਿ ਜਦੋਂ ਪੁਰਾਣੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਉਦੋਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਦਫਤਰ ਹੁੰਦਾ ਸੀ ਜਿਸ ਦਿਨ ਅਸੀਂ ਅਕਾਲੀ ਦਲ ਪੁਨਰ ਸੁਰਜੀਤ ਦਾ ਨਿਰਮਾਣ ਹੋਇਆ ਉਸੇ ਦਿਨ ਅਸੀਂ ਕਹਿ ਦਿੱਤਾ ਸੀ ਕਿ ਇਹ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਏਗਾ ਇਸ ਲਈ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਦਫਤਰ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰੇਮ ਸਿੰਧ ਚੰਦੂ ਮਾਜਰਾ ਗੁਰ ਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਕਈ ਹੋਰ ਲੀਡਰ ਵੀ ਮੌਜੂਦ ਹਨ। ਗੁਰ ਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਪਾਉਣ ਜਾ ਰਹੇ ਹਾਂ ਤਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦੇ ਹੋਏ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਅਲਾਇੰਸ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਦੋਂ ਬੰਦੀ ਸਿਹਾ ਰਿਹਾ ਕਰਵਾਉਣੇ ਚਾਹੀਦੇ ਸਨ ਹੁਣ ਸਿਰਫ ਉਹ ਡਰਾਮਾ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸਿੱਖ ਲੀਡਰਸ਼ਿਪ ਨੌਜਵਾਨ ਅੱਗੇ ਆਉਣਗੇ ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਕਮਨਾਮਾ ਜਾਰੀ ਹੋਇਆ ਸੀ ਉਸੇ ਤਹਿਤ ਪੰਥ ਇਕੱਠਾ ਹੋਣਾ ਚਾਹੀਦਾ ਹੈ ਇਹ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ。
0
comment0
Report
DSDharmindr Singh
Dec 02, 2025 07:16:03
Khanna, Punjab:ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਵਿਧਾਨ ਸਭਾ ਹਲਕਾ ਖੰਨਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈਕੇ ਸਿਆਸੀ ਮਾਹੌਲ ਭਖ ਗਿਆ ਹੈ। ਅੱਜ ਬੀਡੀਪੀਓ ਦਫਤਰ ਵਿਖੇ ਐਨਓਸੀ ਲੈਣ ਗਏ ਕਾਂਗਰਸੀ ਉਮੀਦਵਾਰਾਂ ਨੂੰ ਕੋਈ ਅਫ਼ਸਰ ਨਹੀਂ ਮਿਲਿਆ ਅਤੇ ਕਿਸੇ ਨੇ ਐਨਓਸੀ ਦੇਣ ਲਈ ਹਾਮੀ ਨਹੀਂ ਭਰੀ। ਜਿਸ ਮਗਰੋਂ ਕਾਂਗਰਸੀਆਂ ਨੇ ਇਕੱਠੇ ਹੋ ਕੇ ਮੌਕੇ ਤੇ ਮੌਜੂਦ ਬੀਡੀਪੀਓ ਨੂੰ ਘੇਰਦੇ ਹੋਏ ਸਵਾਲ ਪੁੱਛੇ। ਕਾਂਗਰਸ ਨੇ ਸੜਕਾਂ ਜਾਮ ਕਰਨ, ਬੀਡੀਪੀਓ ਦਫਤਰ ਨੂੰ ਤਾਲਾ ਲਗਾਉਣ ਅਤੇ ਆਤਮਦਾਹ ਤੱਕ ਦੀ ਚੇਤਾਵਨੀ ਦਿੱਤੀ। ਰਾਜੇਵਾਲ ਜੋਨ ਤੋਂ ਬਲਾਕ ਸੰਮਤੀ ਲੜ ਰਹੇ ਕਾਂਗਰਸੀ ਆਗੂ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਮੰਤਰੀ ਦੇ ਇਸ਼ਾਰੇ ਉਪਰ ਅਫ਼ਸਰ ਮਨਮਾਨੀ ਕਰ ਰਹੇ ਹਨ ਅਤੇ ਕੋਈ ਵੀ ਅਫ਼ਸਰ ਦਫ਼ਤਰ ਚ ਹਾਜਰ ਨਹੀਂ ਹੈ। ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਓਥੇ ਹੀ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਈਸੜੂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਕਰਨਗੇ। ਬਾਈਟ - ਸਤਨਾਮ ਸੋਨੀ   ਗੁਰਵਿੰਦਰ ਈਸੜੂ ਬੀਡੀਪੀਓ ਸਰਬਜੀਤ ਸਿੰਘ ਕੰਗ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜਾਣ ਬੁੱਝ ਕੇ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ। ਸਾਰੇ ਅਫ਼ਸਰ ਹਾਜ਼ਰ ਹਨ ਅਤੇ ਓਹਨਾਂ ਦੇ ਨੰਬਰ ਦਫ਼ਤਰ ਬਾਹਰ ਲਿਖ ਦਿੱਤੇ ਹਨ। ਓਹਨਾਂ ਨਾਲ ਸੰਪਰਕ ਕਰਕੇ ਸੰਬੰਧਤ ਕਾਗਜ ਜਾਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਬਾਈਟ - ਸਰਬਜੀਤ ਸਿੰਘ ਕੰਗ ਬੀਡੀਪੀਓ
47
comment0
Report
BSBHARAT SHARMA
Dec 02, 2025 07:09:54
Amritsar, Punjab:ਵੈਸੇ ਤਾਂ ਅੰਮ੍ਰਿਤਸਰ ਨੂੰ ਗੁਰੂ ਨਗਰੀ ਅਤੇ ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਹੈ, ਪਰ ਅੱਜ ਅੰਮ੍ਰਿਤਸਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਜਗ੍ਹਾ ਜਗ੍ਹਾ ਤੇ ਕੁੜੇ ਦੇ ਢੇਰ ਲੱਗੇ ਹੋਏ ਹਨ, ਇਲਾਕਾ ਨਿਵਾਸੀ ਹੋ ਰਹੇ ਖੱਜਲ ਖੁਆਰ। ਗੁਰੂ ਨਗਰੀ ਅੰਮ੍ਰਿਤਸਰ ਤੇ ਰੋਜ਼ਾਨਾ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਪਰ ਅੱਜ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਜੀ ਮੀਡੀਆ ਦੀ ਟੀਮ ਅੱਜ ਪਹੁੰਚੀ ਪੁਤਲੀ ਘਰ ਦੇ ਗਵਾਲ ਮੰਡੀ ਚੌਂਕ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ , ਅਵਾਰਾ ਪਸ਼ੂ ਕੂੜਾ ਖਾ ਰਹੇ ਸਨ , ਅਤੇ ਇਲਾਕਾ ਨਿਵਾਸੀਆਂ ਨੂੰ ਇਸ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਲਾਕੇ ਦੇ ਮੌਜੂਦਾ ਕੌਂਸਲਰ ਨੇ ਕਿਹਾ ਜਲਦ ਹੀ ਕਰਵਾਇਆ ਜਾਵੇਗਾ ਕੂੜੇ ਦਾ ਮਸਲਾ ਹੱਲ ਜੀ ਮੀਡੀਆ ਦੀ ਟੀਮ ਅੱਜ ਪਹੁੰਚੀ ਅੰਮ੍ਰਿਤਸਰ ਦੇ ਇਲਾਕਾ ਪੁਤਲੀ ਘਰ ਦੇ ਗਵਾਲ ਮੰਡੀ ਚੌਂਕ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ , ਜ਼ੀ ਮੀਡੀਆ ਦੇ ਨਾਲ ਇਲਾਕਾ ਨਿਵਾਸੀਆਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੂੜਾ ਚੱਕਣ ਵਾਲੀ ਗੱਡੀਆਂ ਨਹੀਂ ਆ ਰਹੀਆਂ ਜਿਸ ਕਰਕੇ ਸਾਡੇ ਸਾਰੇ ਇਲਾਕੇ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਬਦਬੂ ਫੈਲੀ ਹੋਈ ਆ ਤੇ ਬਿਮਾਰੀਆਂ ਵੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਵੇਰੇ ਅਸੀਂ ਆਪਣੇ ਘਰ ਦਾ ਕੂੜਾ ਖੁਦ ਲਿਫਾਫੇ ਤੇ ਭਰ ਕੇ ਸੁੱਟਦੇ ਹਨ ਪਰ ਮੁਨਸੀਪਲ ਕਾਰਪੋਰੇਸ਼ਨ ਵੱਲੋਂ ਕੂੜਾ ਚੱਕਣ ਵਾਲੀਆਂ ਗੱਡੀਆਂ ਨਹੀਂ ਭੇਜੇ ਜਾਂਦੇ ਜਿਸ ਕਰਕੇ ਇੱਥੇ ਜਗ੍ਹਾ ਜਗ੍ਹਾ ਤੇ ਘੋੜੇ ਦੇ ਢੇਰ ਲੱਗੇ ਹੋਏ ਹਨ। ਇਲਾਕੇ ਦੇ ਮੌਜੂਦਾ ਕੌਂਸਲਰ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਮੇਅਰ ਤੱਕ ਇਹ ਮਸਲਾ ਪਹੁੰਚਾਇਆ ਜਾਂਦਾ ਹੈ ਪਰ ਉਹ ਸਾਨੂੰ ਇਹੀ ਕਹਿੰਦੇ ਹਨ ਕਿ ਥੋੜਾ ਵਕਤ ਦਿਓ ਮਸਲਾ ਹੱਲ ਹੋ ਜਾਵੇਗਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕੂੜੇ ਦੇ ਕਰਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਸੰਗਤਾਂ ਇਸੀ ਰੋਡ ਤੋਂ ਹੀ ਰਾਮ ਤੀਰਥ ਪਵਿੱਤਰ ਸਥਾਨ ਨਤਮਸਤਕ ਹੋਣ ਲਈ ਜਾਦੀਆਂ ਹਨ ਅਤੇ ਜਗ੍ਹਾ ਜਗ੍ਹਾ ਤੇ ਜਦੋਂ ਉਹ ਕੂੜੇ ਦੇ ਢੇਰ ਵੇਖਦੇ ਹਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਅੱਗੇ ਲਗਾਈ ਗੁਹਾਰ ਕਿ ਜਲਦ ਹੀ ਸਾਡੇ ਇਲਾਕੇ ਤੋਂ ਕੂੜੇ ਦਾ ਮਸਲਾ ਹੱਲ ਕੀਤਾ ਜਾਵੇ।
114
comment0
Report
SSSandeep Singh
Dec 02, 2025 06:16:25
Dharamshala, Himachal Pradesh:शीतकालीन सत्र का पांचवां दिन: विपक्ष सरकार पर युवा-विरोधी नीति का आरोप, सदन से पहले जोरदार प्रदर्शन. हिमाचल प्रदेश विधानसभा के शीतकालीन सत्र का आज पांचवां दिन भी गर्म माहौल के साथ शुरू हुआ। सदन की कार्रवाई से पहले विपक्ष ने जोरदार प्रदर्शन करते हुए सरकार को युवा-विरोधी करार दिया। प्रदर्शन के दौरान नेता प्रतिपक्ष जयराम ठाकुर ने मुख्यमंत्री सुखविंदर सिंह सुखु सरकार पर गंभीर आरोप लगाए। जयराम ठाकुर ने कहा कि प्रदेश की कांग्रेस सरकार ने चुनाव के दौरान प्रत्येक वर्ष एक लाख नौकरियां देने का वादा किया था, लेकिन तीन साल बाद भी यह दावा ज़मीन पर नजर नहीं आ रहा। उन्होंने आरोप लगाया कि रोजगार को लेकर युवाओं में निराशा बढ़ रही है और सरकार अपने ही वादों से पीछे हटती दिख रही है। सत्र के बाहर विपक्ष के हल्ले के बीच भीतर की कार्यवाही भी विवादों के बीच शुरू होने की संभावना जताई जा रही है।
174
comment0
Report
SNSUNIL NAGPAL
Dec 02, 2025 05:52:11
117
comment0
Report
PSPramod Sharma
Dec 02, 2025 05:31:33
Delhi, Delhi:दिल्ली ब्लास्ट केस: आतंकी दानिश के फोन ने उगले राज़ आतंकी दानिश की डिलीट हिस्टरी से मिले अहम सबूत आतंकी दानिश के फोन से मिली दर्जनों ड्रोन की फ़ोटो हमास पैटर्न ड्रोन की तस्वीरे मिली पूछताछ में आतंकी दानिश ने ड्रोन हमले के खोले राज़ हल्के ड्रोन बनाने की फिराक में थे आतंकी ऐसे ड्रोन जो हल्के हो और तकरीबन 25 किलोमीटर की दूर तय कर सके दानिश के फोन से ड्रोन की तस्वीरों के अलावा रॉकेट लांचर की भी तस्वीरे मिली NIA जांच में सामने आया की आतंकी दानिश ड्रोन बनाने में माहिर था, दानिश के फोन से दर्जनों वीडियो मिले जिसमे ड्रोन को कैसे बनाया जाए उसकी जानकारी दी जा रही है। कुछ ऐसे संदिग्ध वीडियो भी मिले जिसमे ड्रोन में विस्फोटक कैसे लगाए उसकी भी जानकारी दी जा रही है。 ये सभी वीडियो एक ऍप के ज़रिए दानिश तक पहुचाई गयी थी जांच में सामने आया की ऍप में कुछ विदेशी नंबर भी जांच एजेंसियों को मिले है
156
comment0
Report
SNSUNIL NAGPAL
Dec 02, 2025 05:02:42
Fazilka, Punjab:INA ਮਾੜਾ ਰੱਬ किसੇ ਨਾਲ ਨਾ ਕਰੇ ਜਿੰਨਾ ਇਸ ਸ਼ਖਸ ਦੇ ਨਾਲ ਹੋਇਆ ਹੈ । ਸਰਕਾਰੀ ਹਸਪਤਾਲ ਦੇ ਵਿੱਚ ਸਟਰੈਚਰ ਤੇ ਪਿਆ ਇਹ ਸ਼ਖਸ ਫਾਜ਼ਿਲਕਾ ਦੇ ਆਨੰਦਪੁਰ ਮੁਹੱਲੇ ਦਾ ਰਹਿਣ ਵਾਲਾ ਹੈ । ਦੱਸ ਦਈਏ ਕਿ ਇਸ ਦੇ ਘਰ ਮੁੰਡੇ ਨੇ ਜਨਮ ਲਿਆ । ਖੁਸ਼ੀ ਇਨੀ ਸੀ ਕੀ ਪੈਰ ਜਮੀਨ ਤੇ ਨਹੀਂ ਲੱਗ ਰਹੇ ਸੀ । ਪਰ ਇਹਨਾਂ ਖੁਸ਼ੀਆਂ ਨੂੰ ਨਜ਼ਰ ਉਸ ਵੇਲੇ ਲੱਗ ਗਈ ਜਦੋਂ ਸ਼ਰੀ ਬੰਨਣ ਦੇ ਲਈ ਇਹ ਆਪਣੇ ਸੋਹਰੇ ਪਰਿਵਾਰ ਦੇ ਗਿਆ ਕਿ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ । ਕਿ ਰਸਤੇ ਵਿਚ ਖੁਈਖੇੜਾ ਨੇੜੇ ਦੂਜੇ ਮੋਟਰਸਾਈਕਲ ਦੇ ਨਾਲ ਟੱਕਰ ਹੋ ਗਈ । ਹਾਦਸੇ ਦੇ ਵਿੱਚ ਇਸਦੀ ਲੱਤ ਟੁੱਟ ਗਈ ਹੈ । ਨਾਲ ਮੋਟਰਸਾਈਕਲ ਤੇ ਇਸਦੀ ਮਾਤਾ ਵੀ ਸੀ । ਜੋ ਜਖਮੀ ਹੋ ਗਈ ਤੇ ਹਸਪਤਾਲ ਵਿੱਚ ਭਰਤੀ ਹੈ । ਸਿਰ ਤੇ ਪਿਓ ਦਾ ਸਾਇਆ नहीं । ਜਿਹੜੇ ਬੱਚੇ ਦਾ ਜਨਮ ਹੋਇਆ ਹੈ । ਉਹ ਆਈਸੀਯੂ ਵਿੱਚ ਹੈ । ਤੇ ਘਰਵਾਲੀ ਦਾ ਸੀਜ਼ੇਰੀਅਨ ਹੋਇਆ ਹੈ । ਉਹ ਬੈਡ ਤੇ ਪਈ ਹੈ । ਤਾਂ ਤੁਸੀਂ ਦੱਸੋ ਖੁਸ਼ੀਆ ਕਿੱਥੇ ਗਈਆਂ । ਹਾਲਾਤ ਇਹ ਨੇ ਕਿ ਪਰਿਵਾਰ ਗਰੀਬ ਹੈ ਤੇ ਮਦਦ ਦੀ ਗੁਹਾਰ ਲਾ ਰਿਹਾ。
198
comment0
Report
MJManoj Joshi
Dec 02, 2025 04:47:22
Chandigarh, Chandigarh:ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜਿਲਿਆਂ ਵਿੱਚ 26 ਥਾਵਾਂ ਤੇ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਜਨਤਕ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜ jbਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ 5 ਦਸੰਬਰ 2025 ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ ਰੇਲ ਰੋਕੋ ਹੇਠ ਲਿਖੀਆਂ ਥਾਵਾਂ ਤੇ ਰੇਲ ਪਹੀਆ ਜਾਮ ਕੀਤਾ ਜਾਵੇਗਾ। 1) ਜ਼ਿਲ੍ਹਾ ਅੰਮ੍ਰਿਤਸਰ : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ 2) ਜਿਲ੍ਹਾ ਗੁਰਦਾਸਪੁਰ : ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 3) ਜਿਲ੍ਹਾ ਪਠਾਨਕੋਟ : ਪਰਮਾਨੰਦ ਫਾਟਕ 4) ਜਿਲ੍ਹਾ ਤਰਨ ਤਾਰਨ: ਰੇਲਵੇ ਸਟੇਸ਼ਨ ਤਰਨ ਤਾਰਨ 5) ਜਿਲ੍ਹਾ ਫਿਰੋਜ਼ਪੁਰ ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ 6) ਜਿਲ੍ਹਾ ਕਪੂਰਥਲਾ: ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ) 7) ਜ਼ਿਲ੍ਹਾ ਜਲੰਧਰ: ਜਲੰਧਰ ਕੈਂਟ 8) ਜਿਲ੍ਹਾ ਹੁਸ਼ਿਆਰਪੁਰ: ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ 9) ਜ਼ਿਲ੍ਹਾ ਪਟਿਆਲਾ: ਸ਼ੰਬੂ ਅਤੇ ਬਾੜਾ (ਨਾਭਾ ) 10) ਜ਼ਿਲ੍ਹਾ ਸੰਗਰੂਰ: ਸੁਨਾਮ ਸ਼ਹੀਦ ਊਧਮ ਸਿੰਘ ਵਾਲਾ 11) ਜਿਲ੍ਹਾ ਫાજ਼ਿਲਕਾ: ਰੇਲਵੇ ਸਟੇਸ਼ਨ ਫਾਜ਼ਿਲਕਾ 12) ਜਿਲ੍ਹਾ ਮੋਗਾ: ਰੇਲਵੇ ਸਟੇਸ਼ਨ ਮੋਗਾ 13) ਜਿਲ੍ਹਾ ਬਠਿੰਡਾ: ਰਾਮਪੁਰਾ ਰੇਲ ਸਟੇਸ਼ਨ 14) ਜਿਲ੍ਹਾ ਮੁਕਤਸਰ: ਮਲੋਟ ਅਤੇ ਮੁਕਤਸਰ 15) ਜਿਲ੍ਹਾ ਮਲੇਰ ਕੋਟਲਾ: ਅਹਿਮਦਗੜ੍ਹ 16) ਜਿਲ੍ਹਾ ਮਾਨਸਾ: ਮਾਨਸਾ ਰੇਲਵੇ ਸਟੇਸ਼ਨ 17) ਜਿਲ੍ਹਾ ਲੁਧਿਆਣਾ: ਸਾਹਨੇਵਾਲ ਰੇਲਵੇ ਸਟੇਸ਼ਨ 18) ਜ਼ਿਲ੍ਹਾ ਫਰੀਦਕੋਟ: ਫਰੀਦਕੋਟ ਰੇਲਵੇ ਸਟੇਸ਼ਨ 19) ਜਿਲ੍ਹਾ ਰੋਪੜ: ਰੇਲਵੇ ਸਟੇਸ਼ਨ ਰੋਪੜ
192
comment0
Report
Advertisement
Back to top