Back
नवतेज चीमा पर आरोपों से कांग्रेस के सामने सुुल्तानपुर लोहन में भूचाल
VSVARUN SHARMA
Dec 09, 2025 13:06:18
Kapurthala, Punjab
ਕਾਂਗਰਸ ਦਾ ਕਾਟੋ ਕਲੇਸ਼
ਸਾਬਕਾ ਵਿਧਾਇਕ ਨਵਤੇਜ ਚੀਮਾ ’ਤੇ ਗੰਭੀਰ ਆਰੋਪ, ਬਲਾਕ ਸੰਮਤੀ ਚੋਣਾਂ ਨੇੜੇ ਆਉਂਦਿਆਂ ਕਾਂਗਰਸ ’ਚ ਭੂਚਾਲ
ਧੋਖੇ ਨਾਲ ਨਾਮਜ਼ਦਗੀ ਵਾਪਸ ਕਰਵਾਉਣ ਦੇ ਦੋਸ਼, ਹਾਈ ਕਮਾਂਡ ਤੋਂ ਸਖ਼ਤ ਕਾਰਵਾਈ ਦੀ ਮੰਗ
ਚੀਮਾ ਧੜੇ ਦੇ ਕਾਂਗਰਸੀ ਆਗੂਆਂ ਨੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ
ਸੁਲਤਾਨਪੁਰ ਲੋਧੀ: ਬਲਾਕ ਸੰਮਤੀ ਚੋਣਾਂ ਦੇ ਦਰਮਿਆਨ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ, ਜਦੌਂ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਉੱਤੇ ain ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਧੋਖੇ ਨਾਲ ਵਾਪਸ ਕਰਵਾਉਣ ਦੇ ਗੰਭੀਰ ਆਰੋਪ ਲੱਗੇ। ਇਹ ਆਰੋਪ ਜ਼ੋਂਨ પરਮਜੀਤਪੁਰ ਤੋਂ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਭਰਨ ਵਾਲੇ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ, ਵਾਸੀ ਪਿੰਡ ਪੱਸਣ ਕਦੀਮ, ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਮੀਡੀਆ ਸਾਹਮਣੇ ਲਗਾਏ ਗਏ。
ਗੁਰਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵਤੇਜ ਚੀਮਾ, ਜਿਸ ਨੇ ਪਹਿਲਾਂ ਖੁਦ ਉਸਨੂੰ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਲਈ ਮਿੰਨਤਾਂ ਕਰਕੇ ਤਿਆਰ ਕੀਤਾ ਸੀ, ਨੇ ਬਾਅਦ ਵਿੱਚ ਆਪਣੇ ਦਫ਼ਤਰ ਬੁਲਾਕੇ ਨਾਮਜ਼ਦਗੀ ਵਾਪਸੀ ਵਾਲੇ ਫਾਰਮਾਂ ’ਤੇ ਧੋਖੇ ਨਾਲ ਉਸ ਤੋਂ ਦਸਤਖ਼ਤ ਕਰਵਾ ਲਏ। ਗੁਰਦੇਵ ਸਿੰਘ ਦੇ ਮੁਤਾਬਕ ਉਸਨੂੰ ਇਹ ਕਹਿ ਕੇ ਭਰੋਸਾ ਦਿਵਾਇਆ ਗਿਆ ਕਿ ਇਹ ਸਿਰਫ਼ ਰਸਮੀ ਕਾਰਵਾਈ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਨਾਮਜ਼ਦਗੀ ਵਾਪਸ ਕਰਵਾਈ ਜਾ ਚੁੱਕੀ ਸੀ。
ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਨਾਮ ਨਾਮਜਦਗੀ ਵਾਪਸੀ ਬਾਅਦ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ। ਉਸਨੂੰ ਕਿਹਾ ਗਿਆ ਕਿ ਹੁਣ ਉਹ ਘਰ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰੋ। ਉਸਨੇ ਆਰੋਪ ਲਗਾਇਆ ਕਿ ਇਹ ਸਾਰਾ ਕੁਝ ਸੁਚੱਜੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਤਾਂ ਜੋ ਕਾਂਗਰਸ ਪਾਰਟੀ ਨੂੰ ਜ਼ੋਂਨ ਪਰਮਜੀਤਪੁਰ ਵਿੱਚ ਚੋਣੀ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ。
ਉਧਰ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਦੇਵ ਸਿੰਘ ਦੇ ਭਾਣਜੇ ਮਨਜੀਤ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪਹਿਲਾਂ ਉਸਦੇ ਮਾਮੇ ਨੂੰ ਕਾਂਗਰਸ ਪਾਰਟੀ ਦੀ ਇੱਜ਼ਤ ’ਤੇ ਚੋਣ ਲੜਨ ਲਈ ਅੱਗੇ ਕੀਤਾ ਗਿਆ ਅਤੇ ਬਾਅਦ ਵਿੱਚ ਧੋਖੇ ਨਾਲ ਉਸਨੂੰ ਇਲਾਕੇ ਭਰ ਵਿੱਚ ਸ਼ਰਮਸਾਰ ਕੀਤਾ ਗਿਆ। ਉਸਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਸਿਰਫ਼ ਉਸਦਾ ਨਹੀਂ, ਸਗੋਂ ਪੂਰੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਭਰੋਸਾ ਨਵਤੇਜ ਚੀਮਾ ਤੋਂ ਟੁੱਟ ਗਿਆ ਹੈ。
ਉਸਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਕਰਵਾਈ ਜਾਵੇ ਅਤੇ ਨਵਤੇਜ ਚੀਮਾ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਉਸਦਾ ਕਹਿਣਾ ਹੈ ਕਿ ਨਵਤੇਜ ਚੀਮਾ ਦੀਆਂ ਮਾੜੀਆਂ ਨੀਤੀਆਂ ਅਤੇ ਸਿਆਸੀ ਚਾਲਾਂ ਕਾਰਨ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਹੈ।
ਉਸਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਉਸ ਜਾਂ ਉਸਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ, ਧਮਕੀ ਜਾਂ ਨੁਕਸਾਨ ਹੁੰਦਾ ਹੈ, ਤਾਂ ਉਸ ਲਈ ਸਾਬਕਾ ਵਿਧਾਇਕ ਨਵਤੇਜ ਚੀਮਾ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਿੱਧੇ ਤੌਰ ’ਤੇ ਜਿੰਮੇਵਰ ਹੋਣਗੇ।
ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ ਵੱਲੋਂ ਇਸ ਮਾਮਲੇ ਵਿੱਚ ਜਲਦੀ ਕੋਈ ਢੁਕਵੀਂ ਅਤੇ ਇਨਸਾਫ਼ਯੋਗ ਕਾਰਵਾਈ ਨਾ ਕੀਤੀ gਵੀ, ਤਾਂ ਉਨ੍ਹਾਂ ਸਮੇਤ ਇਲਾਕੇ ਦੇ ਵੱਡੀ ਗਿਣਤੀ ਚ ਮਜਬੂਰਨ ਪਾਰਟੀ ਤੋਂ ਅਸਤੀਫਾ ਦੇ ਦੇਣਗੇ।
ਦੂਜੇ ਪਾਸੇ ਨਵਤੇਜ ਸਿੰਘ ਚੀਮਾ ਦੀ ਤਰਫੋਂ ਕਾਂਗਰਸ ਦੇ ਇੱਕ ਆਗੂ ਮੌਨੂੰ ਭੰਡਾਰੀ ਵੱਲੋਂ ਅਧਿਕਾਰਿਤ ਪੱਖ ਦਿੱਤਾ ਗਿਆ ਹੈ ਜਿਸ ਉਹਨਾਂ ਵੱਲੋਂ ਸਾਰੇ ਆਰੋਪਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਮੀਦਵਾਰ ਖੁਦ ਸਾਡੇ ਕੋਲੋਂ ਪੈਸੇ ਮੰਗ ਰਿਹਾ ਸੀ ਸਾਡੇ ਵੱਲੋਂ ਮੰਗ ਪੂਰੀ ਨਾ ਕੀਤੇ ਜਾਂਦੇ ਤੋਂ ਬਾਅਦ ਉਸਨੇ ਖੁਦ ਆਪਣੀ ਮਰਜ਼ੀ ਨਾਲ ਕਾਗਜ਼ ਚੁੱਕੇ ਹਨ।ਅਸੀਂ ਉਨ੍ਹਾਂ ਤੇ ਕੋਈ ਦਬਾਅ ਨਹੀਂ ਬਣਾਇਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowDec 09, 2025 13:45:430
Report
KBKulbir Beera
FollowDec 09, 2025 13:33:5978
Report
BSBHARAT SHARMA
FollowDec 09, 2025 13:32:5233
Report
MSManish Sharma
FollowDec 09, 2025 13:31:1885
Report
TBTarsem Bhardwaj
FollowDec 09, 2025 13:08:0964
Report
ADAnkush Dhobal
FollowDec 09, 2025 12:20:56Shimla, Himachal Pradesh:IFS संजय सूद बने हिमाचल वन विभाग के PCCF
1993 बैच के IAS अधिकारी हैं संजय सूद
संजय सूद को चीफ प्रोजेक्ट डायरेक्टर JICA का भी अतिरिक्त प्रभार
HPSFDCL के MD शिमला का पद भी संभालेंगे संजय सूद
124
Report
KKKIRTIPAL KUMAR
FollowDec 09, 2025 12:20:50118
Report
SBSANJEEV BHANDARI
FollowDec 09, 2025 12:17:1543
Report
JSJagmeet Singh
FollowDec 09, 2025 12:16:0166
Report
ADAnkush Dhobal
FollowDec 09, 2025 12:07:41178
Report
SSSandeep Singh
FollowDec 09, 2025 12:07:02225
Report
NSNitesh Saini
FollowDec 09, 2025 12:06:25196
Report
ASARVINDER SINGH
FollowDec 09, 2025 12:05:30164
Report
GPGYAN PRAKASH
FollowDec 09, 2025 11:41:11142
Report