Back
फरीदकोट में गुरु तेग बहादर की 350वीं शहादत पर दरवाजे खुले, नगर कीर्तन शुरू
NSNaresh Sethi
Nov 14, 2025 07:46:37
Kot Kapura, Punjab
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਅਲੱਗ-ਅਲੱਗ ਸਮਾਗਮ ਕਰਾਏ ਜਾ ਰਹੇ ਹਨ ਜਿਸ ਤਹਿਤ 20 ਨਵੰਬਰ ਨੂੰ ਫਰੀਦਕੋਟ ਤੋਂ ਇੱਕ ਧਾਰਮਿਕ ਨਗਰ ਕੀਰਤਨ ਆਰੰਭ ਹੋਵੇਗਾ ਜਿਸ ਦੇ ਚਲਦੇ ਅੱਜ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੱਲੋਂ ਫਰੀਦਕੋਟ ਦੇ ਕਿਲਾ ਮੁਬਾਰਕ ਵਿੱਚ ਬਣੇ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੇ ਸਧਾਰਨ ਪਾਠ ਦੇ ਆਰੰਭ ਕਰਵਾਏ ਗਏ ਜਿਸ ਦਾ ਭੋਗ 20 ਨਵੰਬਰ ਨੂੰ ਪਵੇਗਾ ਅਤੇ ਭੋਗ ਉਪਰੰਤ ਗੁਰੂ ਮਹਾਰਾਜ ਦੀ ਬੀੜ ਨੂੰ ਪਾਲਕੀ ਵਿੱਚ ਸਜਾ ਕੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਵੇਗੀ। ਦੱਸ ਦਈਏ ਕਿ ਫਰੀਦਕੋਟ ਦੇ ਮਹਾਰਾਜਾ ਦੇ ਕਿਲੇ ਦੇ ਅੰਦਰ ਬਾਬਾ ਫਰੀਦ ਜੀ ਦੇ ਤਪ ਅਸਥਾਨ ਵਾਲੀ ਜਗ੍ਹਾ ਜਿੱਥੇ ਬਾਬਾ ਫਰੀਦ ਜੀ ਵੱਲੋਂ 40 ਦਿਨ ਤਪ ਕੀਤਾ ਗਿਆ ਸੀ ਉਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਤਾਮੀਰ ਹੋੀ ਸੀ ਪਰ ਹੁਣ 14 ਤਰੀਕ ਨੂੰ ਇਸ ਕਿਲੇ ਦੇ ਦਰਵਾਜੇ ਸੰਗਤ ਲਈ ਖੋਲ ਦਿੱਤੇ ਗਏ ਹਨ ਜਿੱਥੇ ਸੰਗਤ 14 ਤਰੀਕ ਤੋਂ ਲੈਕੇ 20 ਤਰੀਕ ਤੱਕ ਬਾਬਾ ਫਰੀਦ ਜੀ ਦੇ ਤਪ ਅਸਥਾਨ ਤੇ ਨਤਮਸਤਕ ਹੋ ਸਕਣਗੇ ਅਤੇ ਨਾਲ ਹੀ ਇਸ ਕਿਲੇ ਦੀ ਖੂਬਸੂਰਤ ਇਮਾਰਤ ਨੂੰ ਵੀ ਦੇਖ ਸਕਣਗੇ। ਇਸ ਮੌਕੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਡੀਐਸਪੀ ਤਰਲੋਚਨ ਸਿੰਘ ਵੱਲੋਂ ਆਪਣਾ ਖੂਨਦਾਨ ਕਰਕੇ ਕੀਤੀ ਗਈ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਦੇ 350 ਸਾਲ ਹੋਣ ਤੇ ਸ਼ਤਾਬਦੀ ਸਮਾਰੋਹ ਕਰਾਏ ਜਾ ਰਹੇ ਹਨ ਜਿਸ ਤਹਿਤ ਫਰੀਦਕੋਟ ਤੋਂ 20 ਨਵੰਬਰ ਨੂੰ ਇੱਕ ਧਾਰਮਿਕ ਨਗਰ ਕੀਤਾ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਦੇ ਆਰੰਭ ਕੀਤੇ ਗਏ ਹਨ ਜੋ 20 ਨਵੰਬਰ ਨੂੰ ਇਸਦੇ ਭੋਗ ਪਾਏ ਜਾਣਗੇ ਜਿਸ ਲਈ ਸੰਗਤ ਨੂੰ ਵੱਧ ਤੋਂ ਵੱਧ ਹਾਜਰੀ ਲਗਵਾਉਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਆਮ ਲੋਕਾਂ ਲਈ ਕਿਲ੍ਹੇ ਦੇ ਦਰਵਾਜੇ ਖੁੱਲੇ ਹਨ ਜਿੱਥੇ ਉਹ ਬਾਬਾ ਫਰੀਦ ਜੀ ਦੇ ਤਪ ਅਸਥਾਨ ਦੇ ਦਰਸ਼ਨ ਕੀਤੇ ਜਾ ਸਕਣਗੇ ਨਾਲ ਹੀ ਕਿਲੇ ਦੀ ਇਮਾਰਤ ਦਾ ਨਜ਼ਾਰਾ ਵੀ ਦੇਖ ਸਕਣਗੇ ਜੋ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਆਮ ਲੋਕਾਂ ਲਈ ਖੁੱਲਾ ਰਹੇਗਾ ਅਤੇ ਸੰਗਤ ਕਿਸ ਮੌਕੇ ਦਰਸ਼ਨ ਕਰਨ ਲਈ ਪਹੁੰਚ ਸਕਦੀ ਹੈ।
148
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 14, 2025 09:33:430
Report
HSHarmeet Singh Maan
FollowNov 14, 2025 09:31:090
Report
MJManoj Joshi
FollowNov 14, 2025 09:30:510
Report
GPGYAN PRAKASH
FollowNov 14, 2025 09:30:160
Report
AAAsrar Ahmad
FollowNov 14, 2025 09:03:5430
Report
AAAsrar Ahmad
FollowNov 14, 2025 09:02:4827
Report
KSKamaldeep Singh
FollowNov 14, 2025 09:02:2051
Report
RKRAMAN KHOSLA
FollowNov 14, 2025 09:00:44105
Report
VSVARUN SHARMA
FollowNov 14, 2025 08:52:29115
Report
BSBALINDER SINGH
FollowNov 14, 2025 08:48:45180
Report
ASARVINDER SINGH
FollowNov 14, 2025 08:48:08121
Report
ADAnkush Dhobal
FollowNov 14, 2025 08:17:2796
Report
DVDEVENDER VERMA
FollowNov 14, 2025 08:06:59172
Report
AMAjay Mahajan
FollowNov 14, 2025 08:03:3695
Report
MSManish Shanker
FollowNov 14, 2025 08:03:2261
Report