Back
3 नवंबर को SGPC मुख्यालय में जनरल सभा व अध्यक्ष समेत चुनाव की तैयारी
BSBHARAT SHARMA
Nov 02, 2025 07:35:36
Amritsar, Punjab
3 ਨਵੰਬਰ ਨੂੰ ਐਸਜੀਪੀਸੀ ਮੁੱਖ ਦਫਤਰ ‘ਚ ਹੋਵੇਗਾ ਜਨਰਲ ਇਜਲਾਸ — ਪ੍ਰਧਾਨ ਚੋਣ ਦੀਆਂ ਤਿਆਰੀਆਂ ਮੁਕੰਮਲ
ਐਸਜੀਪੀਸੀ ਸਕੱਤਰ ਨੇ ਦਿੱਤੀ ਜਾਣकारी — ਪ੍ਰਧਾਨ ਚੁਣ ਲਈ ਨਾਮਜ਼ਦਗੀ ਤੇ ਵੋਟਿੰਗ ਦੀ ਪ੍ਰਕਿਰਿਆ ਹੋਵੇਗੀ ਪਾਰਦਰਸ਼ੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ‘ਚ 3 ਨਵੰਬਰ ਨੂੰ ਹੋਣ ਵਾਲੇ ਜਨਰਲ ਇਜਲਾਸ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਇਜਲਾਸ ਦੌਰਾਨ ਐਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦਿਆਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰੇਕ ਸਾਲ ਦੋ ਵਾਰ ਜਨਰਲ ਹਾਊਸ ਕਰਦੀ ਹੈ ਜਿਸ ਚ ਇੱਕ ਵਾਰੀ ਪ੍ਰਧਾਨ ਦੀ ਚੋਣ ਲਈ ਅਤੇ ਦੂਜੀ ਵਾਰੀ ਬਜਟ ਪਾਸ ਕਰਨ ਲਈ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਚੋਣ ਵੀ ਨਿਰਧਾਰਤ ਪ੍ਰਕਿਰਿਆ ਮੁਤਾਬਕ ਹੀ ਕਰਵਾਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਸ ਸਮੇਂ ਐਸਜੀਪੀਸੀ ਵਿੱਚ ਕੁੱਲ 185 ਮੈਂਬਰ ਹਨ, ਜਿਨ੍ਹਾਂ ਵਿੱਚੋਂ 170 ਚੁਣੇ ਹੋਏ ਅਤੇ 15 ਨਾਮਜ਼ਦ ਮੈਂਬਰ ਹਨ। ਉਨ੍ਹਾਂ ਵਿੱਚੋਂ 33 ਮੈਂਬਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ, ਜਦਕਿ 4 ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਤਰ੍ਹਾਂ ਵਰਤਮਾਨ ਵਿੱਚ 148 ਮੈਂਬਰ ਹੀ ਸਰਗਰਮ ਹਨ ਜੋ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਜੇਕਰ ਪ੍ਰਧਾਨ ਅਹੁਦੇ ਲਈ ਸਿਰਫ ਇੱਕ ਹੀ ਨਾਮ ਆਉਂਦਾ ਹੈ ਅਤੇ ਸਾਰੇ ਮੈਂਬਰ ਉਸਨੂੰ ਸਹਿਮਤੀ ਨਾਲ ਸਵੀਕਾਰ ਕਰ ਲੈਂਦੇ ਹਨ, ਤਾਂ ਚੋਣ ਦੀ ਲੋੜ ਨਹੀਂ ਪਵੇਗੀ। ਪਰ ਜੇਕਰ ਇੱਕ ਤੋਂ ਵੱਧ ਨਾਮ ਸਾਹਮਣੇ ਆਉਦੇ ਹਨ, ਤਾਂ ਗੁਪਤ ਮਤਦਾਨ (ਬੈਲਟ ਪੇਪਰ ਰਾਹੀਂ) ਚੋਣ ਕਰਵਾਈ ਜਾਵੇਗੀ। ਚੋਣ ਦੀ ਪ੍ਰਕਿਰਿਆ ਅਧੀਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਅਰਦਾਸ ਕਰਕੇ ਇਜਲਾਸ ਦੀ ਸ਼ੁਰੂਆਤ ਹੋਵੇਗੀ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਐਸਜੀਪੀਸੀ ਦੇ ਅੰਦਰ ਇਕਤਾ ਬਣੀ ਰਹੇ ਅਤੇ ਪ੍ਰਧਾਨ ਦੀ ਚੋਣ ਸਹਿਮਤੀ ਨਾਲ ਹੋਵੇ, ਕਿਉਂਕਿ ਇਕਤਾ ਵਿੱਚ ਹੀ ਤਾਕਤ ਹੈ。
ਬਾਈਟ: ਪ੍ਰਤਾਪ ਸਿੰਘ, ਐਸਜੀਪੀਸੀ ਸਕੱਤਰ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNitin Luthra
FollowNov 02, 2025 14:16:280
Report
PSParambir Singh Aulakh
FollowNov 02, 2025 14:03:370
Report
PSParambir Singh Aulakh
FollowNov 02, 2025 13:53:360
Report
BSBHARAT SHARMA
FollowNov 02, 2025 13:52:410
Report
RBRohit Bansal
FollowNov 02, 2025 13:46:350
Report
SSSanjay Sharma
FollowNov 02, 2025 13:45:230
Report
BSBHARAT SHARMA
FollowNov 02, 2025 13:18:550
Report
BNBISHESHWAR NEGI
FollowNov 02, 2025 13:18:370
Report
MSManish Sharma
FollowNov 02, 2025 13:18:250
Report
VSVARUN SHARMA
FollowNov 02, 2025 13:16:270
Report
HSHarmeet Singh Maan
FollowNov 02, 2025 13:15:340
Report
RBRohit Bansal
FollowNov 02, 2025 12:46:040
Report
SSSanjay Sharma
FollowNov 02, 2025 12:18:470
Report
KSKamaldeep Singh
FollowNov 02, 2025 12:18:160
Report
RBRohit Bansal
FollowNov 02, 2025 12:16:000
Report