Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

ਪੰਜਾਬ ਵਿੱਚ ਸਵਦੇਸ਼ੀ ਜਾਗਰਣ ਮੰਚ ਨੇ ਕੀਤਾ 'ਮੇਕ ਇਨ ਇੰਡੀਆ' ਦਾ ਸਮਰਥਨ!

BSBHARAT SHARMA
Jul 20, 2025 09:01:45
Amritsar, Punjab
ਅੱਜ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਗਰੁੱਪ ਆਫ ਕਾਲਜ ਦੇ ਵਿੱਚ ਕਰਵਾਇਆ ਗਿਆ ਪ੍ਰੰਤ ਵਿਚਾਰ ਵਰਗ ਦਾ ਸੈਮੀਨਾਰ , ਜਿਹਦੇ ਵਿੱਚ ਅਨੇਕ ਪੁਲਿਸ ਕਰਮੀਆਂ ਚਾਰਟਰਡ ਅਕਾਊਂਟੈਂਟ ਅਤੇ ਹੋਰ ਵਰਗ ਨੇ ਲਿਆ ਹਿੱਸਾ। ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਸੰਯੋਜਕ ਡਾਕਟਰ ਨੇਹਾ ਤੇਜਪਾਲ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਅਤੇ ਕਿਹਾ ਕਿ ਸਾਡਾ ਇਹ ਪ੍ਰੋਗਰਾਮ ਕਰਾਉਣ ਦਾ ਮੁੱਖ ਮਕਸਦ ਇਹੀ ਹੈ ਕਿ make in ਇੰਡੀਆ ਨੂੰ ਵੱਧ ਤੋਂ ਵੱਧ ਵਧਾਵਾ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਦੋ ਦਿਨ ਦੇ ਇਸ ਪ੍ਰਾਂਤ ਵਿਚਾਰ ਵਰਗ ਦੇ ਪ੍ਰੋਗਰਾਮ ਦੇ ਵਿੱਚ ਅਨੇਕ ਲੋਕਾਂ ਨੇ ਹਿੱਸਾ ਲਿਆ, ਉਹਨਾਂ ਨੇ ਕਿਹਾ ਕਿ ਸਾਡੇ ਸਵਦੇਸ਼ੀ ਜਾਗਰਨ ਮੰਚ ਪੰਜਾਬ ਦੇ ਵੱਲੋਂ ਲਗਾਤਾਰ ਪੰਜਾਬ ਵਾਸੀਆਂ ਨੂੰ ਅਵੇਅਰ ਕੀਤਾ ਜਾ ਰਿਹਾ ਅਤੇ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਸਵਦੇਸ਼ੀ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਅਸੀਂ ਮੇਕ ਇਨ ਇੰਡੀਆ ਨੂੰ ਬੜਾਵਾ ਦੇ ਸਕੀਏ, ਉਹਨਾਂ ਨੇ ਕਿਹਾ ਕਿ ਫਿਲਹਾਲ ਭਾਰਤ ਦੇਸ਼ ਦੀ ਅਰਥ ਵਿਵਸਥਾ 4 ਨੰਬਰ ਤੇ ਹੈ ਸਾਡਾ ਮੁੱਖ ਟੀਚਾ ਇਹ ਹੈ ਕਿ ਭਾਰਤ ਦੀ ਅਰਥ ਵਿਵਸਥਾ ਆਉਣ ਵਾਲੇ ਸਾਲਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਈਏ, ਅਤੇ ਇਹ ਸਭ ਕੁਝ ਸੰਭਵ ਭਾਰਤ ਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਹੋਵੇਗਾ।, ਉਹਨਾਂ ਨੇ ਕਿਹਾ ਕਿ ਭਾਰਤ ਵਾਸੀਆਂ ਨੂੰ ਵੱਧ ਤੋਂ ਵੱਧ ਭਾਰਤ ਵਿੱਚ ਬਣ ਰਹੀ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।। ਉਹਨਾਂ ਨੇ ਕਿਹਾ ਕਿ ਇਸ ਸਮਾਗਮ ਦੇ ਵਿੱਚ ਅਨੇਕ ਵਰਗਾਂ ਨੇ ਹਿੱਸਾ ਲਿਆ ਜਿਵੇਂ ਕਿ ਪੁਲਿਸ ਕਰਮੀ ਚਾਰਟਡ ਅਕਾਊਂਟੈਂਟ , traders ਅਤੇ ਹੋਰ ਲੋਕਾਂ ਨੇ ਵੀ ਲਿਆ ਹਿੱਸਾ, ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਸਵਦੇਸ਼ੀ ਚੀਜ਼ਾਂ ਵਰਤਣ ਦੇ ਲਈ। ਬਾਈਟ... ਡਾਕਟਰ ਨੇਹਾ ਤੇਜਪਾਲ ਸੰਯੋਜਕ ਸਵਦੇਸ਼ੀ ਜਾਗਰਣ ਮੰਚ ਪੰਜਾਬ। ਬਾਈਟ ... ਅਮਿਤ ਰਾਣਾ ਚਾਰਟਰਡ ਅਕਾਊਂਟੈਂਟ ਬਾਈਟ.... ਪਿਯੂਸ਼ ਭਾਟੀਆ ਐਡਵੋਕੇਟ।
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top