Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141003

ਪੰਜਾਬ ਕਿਸਾਨਾਂ ਨੇ ਲੈਂਡ ਪੂਲਿੰਗ ਸਕੀਮ ਵਿਰੁੱਧ ਟਰੈਕਟਰ ਮਾਰਚ ਦਾ ਐਲਾਨ ਕੀਤਾ!

TBTarsem Bhardwaj
Jul 19, 2025 16:37:10
Ludhiana, Punjab
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਵਿਰੁੱਧ ਐਸ ਕੇ ਐਮ ਦੇ ਸੱਦੇ ਦੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਹਮਾਇਤ,ਪੰਜ ਕਿਸਾਨ ਜਥੇਬੰਦੀਆਂ ਨੇ ਐਸ ਕੇ ਐਮ ਵੱਲੋਂ 30 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਦੇ ਸੱਦੇ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਬਹਿਰਾਮ ਕੇ) ਭਾਰਤੀ ਕਿਸਾਨ ਯੂਨੀਅਨ ( ਭਟੇੜੀ ) ਅਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਇੱਥੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਲੈਂਡ ਪੂਲਿੰਗ ਦੀ ਨੀਤੀ ਕਿਸਾਨਾਂ ਤੋਂ ਮੁਫਤ ਵਿੱਚ ਜਮੀਨ ਖੋਹਣ ਦਾ ਪ੍ਰੋਗਰਾਮ ਹੈ। ਪੰਜਾਬ ਦੀ ਵਾਹੀ ਯੋਗ ਜਮੀਨ ਨੂੰ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਕੋਲੋਂ ਖੋਹਣ ਨਹੀਂ ਦਿੱਤਾ ਜਾਵੇਗਾ। ਪੰਜੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਡੀਸੀ ਦਫਤਰ ਲੁਧਿਆਣਾ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਦਾ ਆਗਾਜ਼ ਕਰ ਚੁੱਕੀਆਂ ਹਨ। ਹੁਣ ਐਸਕੇਐਮ ਵੱਲੋਂ ਦਿੱਤੇ ਟਰੈਕਟਰ ਮਾਰਚ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕਰਦੀਆਂ ਹਨ। ਪੱਤਰਕਾਰਵਾਰਤਾ ਕਰਦਿਆਂ ਪੰਜਾਂ ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਬਲਦੇਵ ਸਿੰਘ ਜੀਰਾ, ਦਿਲਬਾਗ ਸਿੰਘ ਗਿੱਲ, ਜੰਗ ਸਿੰਘ ਭਟੇੜੀ,ਬਲਵੰਤ ਸਿੰਘ ਬਹਿਰਾਮ ਕੇ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਮੈਂ ਨੇ ਕਿਹਾ ਕਿ ਲੋਕ ਸਰਕਾਰ ਦੀ ਕਿਸੇ ਚਾਲ ਵਿੱਚ ਨਾ ਫਸਣ। ਪਿੰਡਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਆਗੂ ਲੋਕਾਂ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਵਰਗੇ ਝੂਠੇ ਬਿਰਤਾਂਤ ਸਿਰਜ ਰਹੇ ਹਨ ਉਹਨਾਂ ਦਾ ਪਿੰਡਾਂ ਵਿੱਚ ਸਖਤ ਵਿਰੋਧ ਕਰਨ। ਕਿਸੇ ਵੀ ਹਾਲਤ ਵਿੱਚ ਜਮੀਨ ਦੇਣ ਦੀ ਹਾਮੀ ਭਰਨ ਦੀ ਭੁੱਲ ਨਾ ਕਰਨ।
6
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top