Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144602

ਕਪੂਰਥਲਾ ਦੇ ਹਸਪਤਾਲ 'ਚ ਗੈਂਗਵਾਰ: ਖੂਨੀ ਹਿੰਸਾ ਦਾ ਦ੍ਰਿਸ਼!

CMChander Marhi
Jul 19, 2025 07:06:20
Kapurthala, Punjab
ਪੰਜਾਬ ਵਿਚ ਆਏ ਦਿਨ ਗੈਂਗਵਾਰ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਵੇਖਣ ਨੂੰ ਮਿਲਿਆ, ਜਿੱਥੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਅਖਤਿਆਰ ਕਰ ਲਿਆ ਅਤੇ ਸਿਵਲ ਹਸਪਤਾਲ ਦਾ ਐਮਰਜੰਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ। ਹਰ ਪਾਸੇ ਖੂਨ ਹੀ ਖੂਨ ਡੁਲਿਆ ਦਿਖਾਈ ਦਿੱਤਾ ਅਤੇ ਘਟਨਾ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਦੇ ਦੌਰਾਨ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦਰਅਸਲ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਅਤੇ ਉਸ ਦੇ ਸਾਥੀਆਂ 'ਤੇ ਦੂਜੀ ਧਿਰ ਵੱਲੋਂ ਆਏ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਨੌਜਵਾਨਾ ਵੱਲੋਂ ਇਸ ਤੋਂ ਪਹਿਲਾਂ ਇੱਕ ਇੱਕ ਦੁਕਾਨ ਤੇ ਬੈਠਿਆ ਉੱਪਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ ਜਿੱਥੇ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਤਰ੍ਹਾਂ ਵਿਚਾਲੇ ਹਿੰਸਕ ਟਕਰਾ ਹੋਇਆ ਜੋ ਕਿ ਖੂਨੀ ਰੂਪ ਧਾਰਨ ਕਰ ਗਿਆ। ਪਹਿਲੀ ਧਿਰ ਵੱਲੋਂ ਸਿਵਲ ਹਸਪਤਾਲ ਚ ਜੇਰੇ ਇਲਾਜ ਵਰੁਣ ਖਤਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਫਰਾਤੀ ਬਾਬਤ ਕਾਲ ਆਈ ਸੀ ਜਿਸ ਨੂੰ ਉਸਨੇ ਅਣਡਿੱਠਾ ਕਰ ਦਿੱਤਾ ਸੀ। ਅੱਜ ਜਦ ਉਹ ਆਪਣੇ ਦੋਸਤ ਦੀ ਦੁਕਾਨ ਤੇ ਬੈਠ ਕੇ ਪਾਰਟੀ ਕਰ ਰਿਹਾ ਸੀ ਤਾਂ ਅਚਾਨਕ ਕੁਝ ਨੌਜਵਾਨ ਐ ਜਿਨਾਂ ਨੇ ਉਸਦੀ ਦੋਸਤ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਅਸੀਂ ਉਸਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਵਾਰੇਬਲੈ ਕੇ ਆਏ ਤਾਂ ਅਚਾਨਕ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਸਿਵਿਲ ਹਸਪਤਾਲ ਵਿੱਚ ਹੀ ਸਾਡੇ ਤੇ ਹਮਲਾ ਕਰ ਦਿੱਤਾ ਤੇ ਸਾਨੂੰ ਜਖਮੀ ਕਰ ਦਿੱਤਾ। ਇਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਸਿੱਧੀ ਚੈਨ ਅਤੇ 50 ਹਜਾਰ ਰੁਪਏ ਨਕਦੀ ਵੀ ਖੋ ਲਏ। ਜਦ ਕਿ ਦੂਜੀ ਧਿਰ ਦੇ ਵੱਲੋਂ ਜੇਰੇ ਇਲਾਜ ਅਰਸ਼ਦੀਪ ਸਿੰਘ ਨੇ ਦੱਸਿਆ ਨੇ ਆਰੋਪਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਪਹਿਲਾਂ ਅਸੀਂ ਇਲਾਜ ਕਰਾਉਣ ਲਈ ਇੱਥੇ ਆਏ ਸੀ ਅਤੇ ਇਹਨਾਂ ਨੌਜਵਾਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਹੈ। ਅਤੇ ਮੈਨੂੰ ਜਖਮੀ ਕੀਤਾ ਹੈ। ਉਧਰ ਦੂਜੇ ਪਾਸੇ ਡਿਊਟੀ ਤੇ ਤੈਨਾਤ ਡਾਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਕ੍ਰਮ ਦੌਰਾਨ ਕੁੱਲ ਚਾਰ ਲੋਕ ਜਖਮੀ ਹੋਏ ਹਨ ਜਿਹਨਾਂ ਵਿੱਚੋਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੋ ਇਥੇ ਹੀ ਜੇਰੇ ਇਲਾਜ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ। ਉਧਰ ਮੌਕੇ ਤੇ ਪੁੱਜੇ ਏਐਸਆਈ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਪੂਰੀ ਤਰਾਂ ਦੇ ਨਾਲ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਲ ਹੀ ਜ਼ਖਮੀ ਆ ਦੇ ਬਿਆਨ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਬਖਸ਼ੇ ਨਹੀਂ ਜਾਣਗੇ। ਉਧਰ ਮੌਕੇ ਤੇ ਮੌਜੂਦ ਕਿਸਾਨ ਆਗੂ ਪਰਮਜੀਤ ਜਪੋਵਾਲ ਨੇ ਘਟਨਾ ਦੀ ਬੇਹਦ ਨਿੰਦਾ ਕੀਤੀ ਹੈ ਹੁਣ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਨੰਗਾਨ ਹੋਣਾ ਬੇਹਦ ਮੰਦ ਭਾਗਾ ਹੈ ਪੁਲਿਸ ਨੂੰ ਜਲਦ ਕਾਰਵਾਈ ਕਰਕੇ ਆਰੋਪੀਆ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ। ਤਾਂ ਜੋ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਨੌਜਵਾਨਾਂ ਉੱਤੇ ਠਲ ਪਾਈ ਜਾ ਸਕੇ। ਬਾਈਟ: ਜ਼ਖਮੀ ਨੌਜਵਾਨ (ਪਹਿਲੀ ਧਿਰ) ਬਾਈਟ: ਜ਼ਖਮੀ ਨੌਜਵਾਨ (ਦੂਜੀ ਧਿਰ) ਬਾਈਟ : ਸਥਾਨਕ ਲੋਕ ਬਾਈਟ : ਡਿਊਟੀ ਡਾਕਟਰ ਬਾਈਟ : ਪੁਲਿਸ ਕਰਮਚਾਰੀ
3
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top