Back
ਫਿਰੋਜ਼ਪੁਰ ਬੈਂਕ ਕਰਮਚਾਰੀ ਨੇ ਕੀਤਾ 34 ਲੱਖ ਦਾ ਠੱਗੀ ਕਾਂਡ!
RKRAJESH KATARIA
FollowJul 20, 2025 02:32:10
Firozpur, Punjab
ਫਿਰੋਜ਼ਪੁਰ ਚ੍ਹ ਇੱਕ ਨਿੱਜੀ ਬੈਂਕ ( ਕੈਪੀਟਲ ਸਮਾਲ ਫਾਇਨੈਂਸ ਬੈਂਕ ) ਮੁਲਾਜ਼ਮਾਂ ਵੱਲੋਂ ਲਿਮਟ ਅਤੇ ਫਰਜੀ ਲੋਨ ਦੇ ਜਰੀਏ ਗ੍ਰਾਹਕਾਂ ਨਾਲ ਮਾਰੀ ਠੱਗੀ
ਫਿਰੋਜ਼ਪੁਰ ਵਿੱਚ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਵੱਲੋਂ ਗ੍ਰਾਹਕ ਨਾਲ ਕੀਤੀ ਗਈ ਲੱਖਾਂ ਰੁਪਏ ਦੀ ਠੱਗੀ ਲਿਮਿਟ ਬਣਵਾਉਣ ਦੇ ਨਾਮ ਤੇ ਮਾਰੀ ਕਰੀਬ 34 ਲੱਖ ਰੁਪਏ ਦੀ ਠੱਗੀ ਪੀੜਤ ਦੀ ਸ਼ਿਕਾਇਤ ਤੇ ਪੁਲਿਸ ਨੇ ਕੀਤਾ ਆਰੋਪੀ ਬੈਂਕ ਕਰਮਚਾਰੀਆਂ ਖਿਲਾਫ ਮੁਕਦਮਾ ਦਰਜ
ਡਾਕੂਮੈਂਟ ਲੈ ਕੇ ਲਿਮਿਟ ਅਕਾਊਂਟ ਖੋਲਿਆ ਪਰ ਬਦਲ ਦਿੱਤੇ ਖਾਤੇ ਨਾਲ ਲਿੰਕ ਮੋਬਾਈਲ ਨੰਬਰ , ਪਤਾ ਚੱਲਣ ਤੇ ਪੀੜਤ ਨੇ ਬੈਂਕ ਨਾਲ ਕੀਤਾ ਸੰਪਰਕ ਪਰ ਤਦ ਤੱਕ ਹੋ ਚੁੱਕਾ ਸੀ ਖਾਤਾ ਖਾਲੀ
34 ਲੱਖ ਦਾ ਮਾਮਲਾ ਆਇਆ ਸਾਮਣੇ ,ਕਈ ਹੋਰ ਲੋਕ ਆ ਰਹੇ ਹਨ ਸਾਮ੍ਹਣੇ: ਸੁਖਵਿੰਦਰ ਸਿੰਘ ਡੀਐਸਪੀ
ਹੋਰ ਲੋਕਾਂ ਵਲੋ ਵੀ ਪੁਲਿਸ ਨੂੰ ਦਿੱਤੀ ਸ਼ਿਕਾਇਤ ,13 ਸਾਲ ਬਾਅਦ ਵਿਦੇਸ਼ੋਂ ਪਰਤੇ ਨੌਜਵਾਨ ਨੂੰ ਵੀ ਨਹੀਂ ਬਖਸ਼ਿਆ
Vo 1= ਫਿਰੋਜ਼ਪੁਰ ਸ਼ਹਿਰ ਵਿੱਚ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਵੱਲੋਂ ਇਕ ਗ੍ਰਾਹਕ ਨਾਲ ਧੋਖਾਧੜੀ ਕਰਦੇ ਹੋਏ 34 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੀੜਿਤ ਪ੍ਰਭਜੀਤ ਸਿੰਘ ਦਾ ਖਾਤਾ ਪਹਿਲਾਂ ਇੱਕ ਹੋਰ ਨਿਜੀ ਬੈਂਕ ਵਿੱਚ ਸੀ ਜਿੱਥੇ ਉਕਤ ਬੈਂਕ ਦਾ ਕਰਮਚਾਰੀ ਪਹਿਲਾ ਕੰਮ ਕਰਦਾ ਸੀ ਜਾਣ ਪਹਿਚਾਣ ਹੋਣ ਕਾਰਨ ਉਕਤ ਕਰਮਚਾਰੀ ਨੇ ਗ੍ਰਾਹਕ ਨੂੰ ਲਾਲਚ ਦਿੱਤਾ ਕਿ ਉਹ ਉਸਦੀ ਲਿਮਿਟ ਹੋਰ ਵੱਡੀ ਕਰਵਾ ਦੇਵੇਗਾ ਅਤੇ ਘੱਟ ਵਿਆਜ ਤੇ ਉਸਨੂੰ ਪੈਸੇ ਮਿਲ ਜਾਣਗੇ ਗੱਲਾਂ ਦੇ ਜਾਲ ਵਿੱਚ ਫਸ ਕੇ ਗ੍ਰਾਹਕ ਵੱਲੋਂ ਉਕਤ ਕਰਮਚਾਰੀ ਨੂੰ ਆਪਣੇ ਕਾਗਜ਼ ਦੇ ਦਿੱਤੇ ਅਤੇ ਉਸ ਤੋਂ ਬਾਅਦ ਲਾਰੇ ਲੱਪੇ ਲਗਾਣ ਲੱਗਾ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਇਹ ਪੋਲ ਖੁੱਲ ਜਾਵੇਗੀ ਕਰਮਚਾਰੀ ਵੱਲੋਂ ਲਿਮਿਟ ਖਾਤਾ ਖੋਲ ਕੇ ਉਸ ਵਿੱਚੋਂ ਕਰੀਬ 34 ਲੱਖ ਰੁਪਏ ਕਢਵਾ ਲਈ ਗਏ ਅਤੇ ਜਦ ਵੀ ਗਰਾਹਕ ਆਪਣੀ ਲਿਮਟ ਬਾਰੇ ਪੁੱਛਦਾ ਤਾਂ ਇੱਕ ਦੋ ਦਿਨ ਦਾ ਕਹਿ ਕੇ ਉਸ ਨੂੰ ਟਾਲ ਮਟੋਲ ਕਰ ਦਿੰਦੇ ਪਰ ਜਦ ਉਸਨੇ ਬੈਂਕ ਦੇ ਉੱਚ ਅਧਿਕਾਰੀਆਂ ਦਾ ਸੰਪਰਕ ਕੀਤਾ ਅਤੇ ਪਤਾ ਚੱਲਿਆ ਕਿ ਉਸ ਦੇ ਨਾਮ ਤੇ 34 ਲੱਖ ਰੁਪਏ ਦੀ ਲਿਮਿਟ ਬੋਲਦੀ ਹੈ ਅਤੇ ਸਾਰੇ ਪੈਸੇ ਖਾਤੇ ਚੋਂ ਨਿਕਲ ਚੁੱਕੇ ਹਨ ਤਾਂ ਉਸਨੇ ਮਾਮਲੇ ਨੂੰ ਚੱਕਦੇ ਹੋਏ ਪੁਲਿਸ ਨੂੰ ਸ਼ਿਕਾਇਤ ਕੀਤੀ
ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ ਤੇ ਆਰੋਪੀ ਬੈਂਕ ਕਰਮਚਾਰੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਅਤੇ ਪੁਲਿਸ ਨੇ ਕਿਹਾ ਹੈ ਕਿ ਜਲਦ ਇਸ ਵਿੱਚ ਗ੍ਰਫਤਾਰੀਆਂ ਕਰਕੇ ਡੁੰਘਾਈ ਨਾਲ ਜਾਂਚ ਕੀਤੀ ਜਾਏਗੀ ਤਾਂ ਕਿ ਹੋਰ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਉਸ ਬਾਰੇ ਵੀ ਪਤਾ ਚੱਲ ਸਕੇ
ਬਾਈਟ= ਡੀਐਸਪੀ , ਸਿਟੀ ਫਿਰੋਜ਼ਪੁਰ, ਸੁਖਵਿੰਦਰ ਸਿੰਘ
ਵਿਓ ਹੋਰ ਵੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਫ਼ਿਰੋਜ਼ਪੁਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ ਦੀ ਗੁਹਾਰ ਲਾਈ ਹੈ। ਪੁਲਿਸ ਨੂੰ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਚ ਸਥਿਤ ਕੈਪਿਟਲ ਸਮਾਲ ਫਾਇਨਾਂਸ ਬੈੰਕ ਚ ਖੇਤੀ ਕਰਜ ਅਤੇ ਕਾਰੋਬਾਰੀ ਕਰਜ ਲਈ ਕਾਗ਼ਜ਼ ਪਤੱਰ ਦਿੱਤੇ ਸਨ। ਪਰ ਕੈਪਿਟਲ ਸਮਾਲ ਫਾਇਨਾਂਸ ਬੈੰਕ ਦੇ ਮੁਲਾਜ਼ਮ ਜਗਦੀਪ ਸਿੰਘ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਉੱਨਾ ਦੇ ਕਾਗਜਾਂ ਦੀ ਦੁਰਵਰਤੋਂ ਕਰਦੇ ਹੋਏ ਉਨ੍ਹਾਂ ਦੇ ਨਾਮ ਪਰ ਲੱਖਾਂ ਦੇ ਫਰਜੀ ਲੋਨ ਪਾਸ ਕਰਵਾ ਲਏ ਤੇ ਲੋਨ ਦੀ ਰਕਮ ਆਪਣੇ ਚਹੇਤਿਆਂ ਦੇ ਖਾਤਿਆਂ ਚ ਟਰਾਂਸਫਰ ਕਰ ਦਿੱਤੀ ਗਈ। ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਜੇਕਰ ਫਰਜੀ ਲੋਨ ਦੀ ਰਾਸ਼ੀ ਨੂੰ ਜੋੜਿਆ ਜਾਵੇ ਤਾਂ ਉਹ ਕਰੋੜਾਂ ਰੁਪਏ ਚ ਬਣਦੀ ਹੈ। ਇਸ ਮਾਮਲੇ ਚ ਪੀੜ੍ਹਤ ਸੁਖਦੇਵ ਸਿੰਘ ਲੱਖਾ ਭੇਡੀਆਂ ਨੇ ਦੱਸਿਆ ਕਿ ਉਹ ਤੇਰਾਂ ਸਾਲ ਬਾਅਦ ਵਿਦੇਸ਼ੋਂ ਇਹ ਸੋਚ ਕੇ ਪਰਤਿਆ ਹੈ ਕਿ ਆਪਣੀ ਧਰਤੀ ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰਾਂਗਾ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਵਿਦੇਸ਼ ਜਾਣ ਦੀ ਬਜਾਏ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਕਰਨ ਦੀ ਸਲਾਹ ਦੇਵਾਂਗਾ। ਉਸ ਨੇ ਭਰੇ ਮਨ ਨਾਲ ਕਿਹਾ ਕਿ ਜਿਸ ਤਰਾਂ ਉਸ ਨਾਲ ਠੱਗੀ ਹੋਈ ਹੈ ਉਸ ਦਾ ਮਨ ਬਹੁਤ ਉਦਾਸ ਹੈ। ਪੀੜਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।
ਬਾਈਟ) ਲਾਲਜੀਤ ਸਿੰਘ ਪੀੜਤ
ਬਾਈਟ) ਸੁਖਦੇਵ ਸਿੰਘ ਪੀੜਤ
ਬਾਈਟ) ਗੁਰਮੁਖ ਸਿੰਘ ਪੀੜਤ
ਬਾਈਟ ਪੀੜਿਤ
ਐਂਡ ਓਵਰ : ਪੁਲਿਸ ਵੱਲੋਂ ਕੀਤੀ ਗਈ ਮੁਡਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੋਰ ਵੀ ਕਈ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਉਹ ਅੱਗੇ ਜਿਸ ਤਰ੍ਹਾਂ ਜਾਂਚ ਵਿੱਚ ਤਥ ਸਾਹਮਣੇ ਆਣਗੇ ਉਸ ਮੁਤਾਬਿਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਚਾਰ ਲੋਕਾਂ ਤੇ ਮੁਕਦਮਾ ਦਰਜ ਕੀਤਾ ਗਿਆ
13
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement