Back
11 ਸਾਲਾ ਬੱਚਾ ਬਲੱਡ ਕੈਂਸਰ ਨਾਲ ਲੜ ਰਿਹਾ, ਮਦਦ ਦੀ ਲੋੜ!
CMChander Marhi
FollowJul 20, 2025 11:01:30
Kapurthala, Punjab
ਸੁਲਤਾਨਪੁਰ ਲੋਧੀ ਇਲਾਕੇ ਦੇ ਸੰਬੰਧਤ 11 ਸਾਲ ਦੇ ਮਾਸੂਮ ਨੂੰ ਕੈਂਸਰ ਜਿਹੀ ਨਾਮੂਰਾਦ ਬਿਮਾਰੀ ਨੇ ਘੇਰ ਲਿਆ ਹੈ। ਜਿਸ ਦੇ ਮਹਿੰਗੇ ਇਲਾਜ ਲਈ ਮਾਂ ਬਾਪ ਹੁਣ ਤੱਕ ਦੀ ਆਪਣੀ ਸਾਰੀ ਜਮ੍ਹਾਂ ਪੂੰਜੀ ਲਾ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਅਤੇ ਦਾਣੀ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸ ਦਈਏ ਕਿ ਕੈਂਸਰ ਤੇਜ਼ੀ ਨਾਲ ਪੰਜਾਬ ਭਰ 'ਚ ਇੱਕ ਭਿਆਨਕ ਬਿਮਾਰੀ ਦਾ ਰੂਪ ਲੈਂਦਿਆਂ ਹੋਇਆਂ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ ਅਤੇ ਹੁਣ ਇਸ ਦੀ ਲਪੇਟ ਵਿੱਚ ਛੋਟੇ ਬੱਚੇ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ। ਕੈਂਸਰ ਨੂੰ ਆਮ ਤੌਰ 'ਤੇ ਵਿਆਪਕ ਇਲਾਜ ਦੀ ਲੋੜ ਹੁੰਦੀ ਹੈ, ਜਿਸ 'ਚ ਜ਼ਿੰਦਗੀ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲ੍ਹੇ ਦੇ ਵਸਨੀਕ 11 ਸਾਲਾ ਸੁੱਖਮਣ ਸਿੰਘ ਦਾ ਜੀਵਨ ਇਸ ਸਮੇਂ ਬੋਨ ਮੈਰੋ ਟ੍ਰਾਂਸਪਲਾਂਟ ਉੱਤੇ ਟਿਕਿਆ ਹੋਇਆ। ਜਿਸ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ ਪਰ ਡਾਕਟਰਾਂ ਵੱਲੋਂ ਉਸ ਨੂੰ ਜਵਾਬ ਦੇ ਦਿੱਤਾ ਗਿਆ ਹੈ ਅਤੇ ਹੁਣ ਉਸਦਾ ਇਲਾਜ ਮੁੰਬਈ ਦੇ ਵੱਡੇ ਹਸਪਤਾਲ ਚ ਹੋਵੇਗਾ।
*ਇੱਕ ਵਾਰ ਪਹਿਲਾ ਵੀ ਠੀਕ ਹੋ ਚੁੱਕਿਆ ਹੈ ਸੁੱਖਮਨ*
ਬਲੱਡ ਕੈਂਸਰ ਦੀ ਲਪੇਟ 'ਚ ਆਏ ਬਚਪਨ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜਰੂਰਤ ਹੈ ਪਰ ਆਰਥਿਕ ਬੰਦਾ ਹਾਲੀ ਨਾਲ ਜੂਝ ਰਿਹਾ ਪਰਿਵਾਰ ਇਲਾਜ ਕਰਾਉਣ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੇਵਸ ਹੈ। ਇੱਕ ਛੋਟੇ ਜਿਹੇ ਕਿਸਾਨ ਦੇ ਘਰ ਪੈਦਾ ਹੋਇਆ ਸੁੱਖਮਨ ਸਿੰਘ 8 ਸਾਲ ਦੀ ਉਮਰ ਵਿੱਚ ਕੈਂਸਰ ਦੀ ਘੇਰੇ 'ਚ ਆ ਗਿਆ ਸੀ। ਪਰਿਵਾਰ ਨੇ ਔਖੇ-ਸੌਖੇ ਹੋ ਕੇ ਕਾਫੀ ਮਹਿੰਗਾ ਇਲਾਜ ਕਰਵਾਇਆ। ਭਾਵੇਂ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ ਪਰ ਲੰਬੇ ਇਲਾਜ ਤੋਂ ਬਾਅਦ ਸੁੱਖਮਨ ਠੀਕ ਵੀ ਹੋ ਗਿਆ ਸੀ ਪਰ ਕੁਝ ਸਮਾਂ ਬੀਤਣ ਬਾਅਦ ਕਿਸ ਨੂੰ ਪਤਾ ਸੀ ਕਿ ਇਹ ਨਾਮੁਰਾਦ ਬਿਮਾਰੀ ਮੁੜ ਤੋਂ ਦਸਤਕ ਦੇ ਦੇਵੇਗੀ ਅਤੇ ਇਹ ਛੋਟਾ ਜਿਹਾ ਬੱਚਾ ਫਿਰ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਜਾਵੇਗਾ।
*PGI ਚੰਡੀਗੜ੍ਹ ਤੋਂ ਚੱਲ ਰਿਹਾ ਸੀ ਇਲਾਜ ਪਰ ਹੁਣ ਮੁੰਬਈ 'ਚ ਚੱਲੇਗਾ ਇਲਾਜ*
ਕਰੀਬ ਇੱਕ ਮਹੀਨਾ ਪਹਿਲਾਂ ਪਰਿਵਾਰ ਵੱਲੋਂ ਪੀਜੀਆਈ ਚੰਡੀਗੜ੍ਹ ਤੱਕ ਇਲਾਜ ਲਈ ਪਹੁੰਚ ਕੀਤੀ ਗਈ ਤਾਂ ਮਾਹਰ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਬੱਚੇ ਦੇ ਇਲਾਜ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰ ਚੁੱਕਿਆ ਪਰਿਵਾਰ ਹੁਣ ਦੁਬਾਰਾ ਇਲਾਜ ਕਰਵਾਉਣ ਦੇ ਲਈ ਬਿਲਕੁਲ ਬੇਵਸ ਅਤੇ ਅਸਮਰਥ ਹੋ ਚੁੱਕਿਆ ਹੈ ਕਿਉਂਕਿ ਪਰਿਵਾਰ ਔਖੇ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਪੀਜੀਆਈ ਚੰਡੀਗੜ੍ਹ ਵੱਲੋਂ ਵੀ ਬੱਚੇ ਨੂੰ ਜਵਾਬ ਮਿਲ ਚੁੱਕਿਆ ਹੈ। ਬੱਚੇ ਦਾ ਇਲਾਜ ਮਹਾਰਾਸ਼ਟਰ ਸੂਬੇ ਦੇ ਬੁੰਬਈ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਚ ਹੋਵੇਗਾ। ਜਿੱਥੇ ਵਿਸ਼ੇਸ਼ ਤੌਰ ਤੇ ਸਿਰਫ ਕੈਂਸਰ ਦੇ ਹੀ ਮਰੀਜ਼ਾਂ ਦਾ ਇਲਾਜ ਹੁੰਦਾ ਹੈ।
*ਮਦਦਗਾਰਾਂ ਵੱਲੋਂ ਬਾਂਹ ਫੜ੍ਹੇ ਜਾਣ ਦੀ ਹੈ ਉਡੀਕ*
ਮਾਂ ਅਮਰਿੰਦਰ ਕੌਰ ਅਤੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ 2022 ਦੇ ਵਿੱਚ ਸਾਡੇ ਬੱਚੇ ਨੂੰ ਬਲੱਡ ਕੈਂਸਰ ਦੀ ਸਮੱਸਿਆ ਆਈ ਸੀ। ਜਿਸ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਇਆ ਤੇ ਇੱਕ ਸਾਲ ਅਸੀਂ ਉੱਥੇ ਹੀ ਰਹੇ। ਆਪਣੇ ਬੱਚੇ ਨੂੰ ਤਕਲੀਫ ਚ ਦੇਖਣਾ ਬੇਹਦ ਮੁਸ਼ਕਲ ਸੀ, ਜਿਸ ਕਾਰਨ ਆਰਥਿਕ ਤੌਰ ਤੇ ਮਜਬੂਤ ਨਾ ਹੋਣ ਦੇ ਬਾਵਜੂਦ ਬਾਹਰੋਂ ਪ੍ਰਾਈਵੇਟ ਮਹਿੰਗੀਆਂ ਦਵਾਈਆਂ ਵੀ ਖਰੀਦੀਆਂ ਕਿ ਸਾਡਾ ਬੱਚਾ ਠੀਕ ਠਾਕ ਹੋ ਜਾਵੇ। ਲੰਬੇ ਇਲਾਜ ਮਗਰੋਂ ਉੱਥੇ ਫਿਰ ਛੁੱਟੀ ਮਿਲ ਗਈ ਕਿਉਂਕਿ ਡਾਕਟਰਾਂ ਅਨੁਸਾਰ ਸਿਰਫ 0.2 ਕੈਂਸਰ ਹੀ ਬਾਕੀ ਸੀ। ਫਿਰ ਦੋ ਸਾਲ ਤੱਕ ਘਰ ਇਲਾਜ ਦੀ ਦਵਾਈ ਚਲਦੀ ਰਹੀ। ਜਿਸ ਵਿੱਚ ਸਾਡਾ ਬਹੁਤ ਜਿਆਦਾ ਖਰਚ ਹੋਇਆ ਅਤੇ ਅਸੀਂ ਕਰਜ਼ੇ ਹੇਠ ਆ ਗਏ ਕਿਉਂਕਿ ਸਾਡੇ ਕੋਲ ਜਮੀਨ ਬਹੁਤ ਘੱਟ ਹੈ ਜੋ ਹੈ ਉਹ ਵੀ ਦਰਿਆ ਬਿਆਸ ਦੇ ਮੰਡ ਖੇਤਰ ਵਿੱਚ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਵੀ ਦਰਿਆ ਉਫਾਨ 'ਤੇ ਆਉਂਦਾ ਹੈ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਮੁੜ ਤੋਂ ਇਸ ਨਾਮੁਰਾਦ ਬਿਮਾਰੀ ਨੇ ਸਾਡੇ ਬੇਟੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਰ ਇਸ ਸਮੇਂ ਇਲਾਜ ਕਰਵਾਉਣ ਦੇ ਲਈ ਬਿਲਕੁਲ ਅਸਮਰੱਥ ਹਨ।
*ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਲੱਖਾਂ ਦਾ ਖਰਚਾ*
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਬੋਨ ਮੈਰੋ ਟਰਾਂਸ ਪਲਾਂਟ ਹੋਣਾ ਹੈ, ਜਿਸ ਦੇ ਵਿੱਚ 35 ਤੋਂ 40 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਪਰਿਵਾਰ ਕੋਲ ਪੈਸਾ ਨਹੀਂ ਹੈ ਇਲਾਜ ਜਰੂਰੀ ਹੈ, ਜਿਸ ਦੇ ਲਈ ਅਸੀਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬੱਚੇ ਦੇ ਇਲਾਜ ਲਈ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਉਸ ਦੀ ਜਾਨ ਬਚਾ ਸਕੀਏ।
*Bank details*
A/C Holder: SHARANJIT SINGH S/0 BALKAR SINGH
A/C No. : 019205004089
IFSC Code: CLBL0000019
MICR : 144545612
Bank Name: Capital Small Finance Bank
Branch: SULTANPUR LODHI
Account Type: SBA
Branch Address : Near Shaheed Udham Singh Chowk, Kpt Road, Sultanpur Lodhi.
Family contact : +91 94641 75571
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement